ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਜੰਡਿਆਲਾ ਗੁਰੂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਫ਼ੂਕਿਆ ਪੁਤਲਾ-

ਖ਼ਬਰ ਸ਼ੇਅਰ ਕਰੋ
035606
Total views : 131852

ਜੰਡਿਆਲਾ ਗੁਰੂ, 13 ਦਸੰਬਰ-( ਸਿਕੰਦਰ ਮਾਨ)- BKU ਏਕਤਾ ਸਿੱਧੂਪੁਰ ਵੱਲੋਂ ਜਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ, ਬਲਾਕ ਜੰਡਿਆਲਾ ਗੁਰੂ ਪ੍ਰਧਾਨ ਦਲਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਬਲਾਕ ਆਗੂ ਅਮੋਲਕਜੀਤ ਸਿੰਘ ਨਰੈਣਗੜ੍ਹ, ਆਗੂ ਹਰਮੀਤ ਸਿੰਘ ਧੀਰੇਕੋਟ ਦੀ ਪ੍ਰਧਾਨਗੀ ਹੇਠ ਬਲਾਕ ਜੰਡਿਆਲਾ ਵੱਲੋਂ BKU ਏਕਤਾ ਸਿੱਧੂਪੁਰ ਦੀ ਸੂਬਾ ਪੱਧਰੀ ਕਾਲ ਤੇ ਜੰਡਿਆਲਾ ਗੁਰੂ ਦਾਣਾ ਮੰਡੀ ਸਾਹਮਣੇ ਅੰਮ੍ਰਿਤਸਰ ਤੋਂ ਜਲੰਧਰ ਨੈਸ਼ਨਲ ਹਾਈਵੇ ਉੱਤੇ ਪੁਤਲਾ ਫ਼ੂਕਿਆ ਗਿਆ।
ਕਿਸਾਨ ਆਗੂ ਬਰਿੰਦਰਜੀਤ ਸਿੰਘ ਖੇਲਾ, ਰਣਬੀਰ ਸਿੰਘ ਭੈਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ BKU ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਦਾ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖਿਆ ਗਿਆ ਹੈ। ਮਰਨ ਵਰਤ ਨੂੰ ਅੱਜ 18 ਦਿਨ ਹੋ ਚੁੱਕੇ ਹਨ। ਪਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਅਜੇ ਤੱਕ ਕੁੰਭਕਰਨ ਨੀਂਦ ਸੁੱਤੀ ਹੋਈ ਹੈ। ਜਿਸਦੇ ਵਿਰੋਧ ਵਜੋਂ ਅੱਜ BKU ਏਕਤਾ ਸਿੱਧੂਪੁਰ ਦੀ ਸੂਬਾ ਕਾਲ ਤੇ ਮੋਦੀ ਅਤੇ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਗਿਆ।
ਕਿਸਾਨ ਆਗੂ ਸੁਖਪਾਲ ਸਿੰਘ ਖੇਲਾ, ਬਲਜਿੰਦਰ ਸਿੰਘ ਜਾਣੀਆ, ਲਵਪ੍ਰੀਤ ਸਿੰਘ ਤਾਰਾਗੜ੍ਹ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਜੋ ਮੋਰਚਾ (ਕਿਸਾਨ ਮੋਰਚਾ-2) ਚੱਲ ਰਿਹਾ ਹੈ ਉਸ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚੋਂ ਵੱਧ ਤੋਂ ਵੱਧ ਨਫਰੀ ਲੈਕੇ ਪਹੁੰਚਿਆ ਜਾਵੇ।
ਕਿਸਾਨ ਆਗੂ ਸੁਖਰੂਪ ਸਿੰਘ ਧਾਰੜ, ਬਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ। ਸਰਕਾਰ ਪਹਿਲਾਂ ਵਾਂਗ ਮਰਨ ਵਰਤ ਖਤਮ ਕਰਵਾਉਣ ਲਈ ਚੜ੍ਹ ਕੇ ਆ ਸਕਦੀ ਹੈ। ਇਸ ਲਈ ਜਰੂਰੀ ਹੈ ਕਿ ਆਪਾਂ ਸਭ ਵੱਡੇ ਪੱਧਰ ਤੇ ਪਿੰਡਾਂ ਵਿਚੋਂ ਜੱਥੇ ਬਣਾ ਕੇ ਖਨੌਰੀ ਬਾਰਡਰ ਪਹੁੰਚੀਏ।
ਇਸ ਲਈ ਆਪਣਾ ਵੀ ਫ਼ਰਜ਼ ਬਣਦਾ ਹੈ ਕਿ ਆਪਾਂ ਓਹਨਾ ਦਾ ਸਾਥ ਦਈਐ ਤੇ ਵੱਡੇ ਪੱਧਰ ਤੇ ਪਿੰਡਾਂ ਵਿਚੋਂ ਟਰਾਲੀਆਂ ਟਰੈਕਟਰ ਲੈਕੇ ਬਾਰਡਰ ਪਹੁੰਚੀਏ।
ਇਸ ਮੌਕੇ ਆਗੂ ਜੋਬਨਜੀਤ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ, ਜੰਤੀਦਰ ਦੇਵ, ਰਾਜੂ ਭਲਵਾਨ, ਸੋਨੂੰ ਭਲਵਾਨ, ਪ੍ਰਤਾਪ ਸਿੰਘ, ਸਾਬ ਧੀਰੇਕੋਟ, ਰਵਿੰਦਰ ਸਿੰਘ ਰਵੀ, ਹਰਪਾਲ ਸਿੰਘ, ਸੁਖਦੇਵ ਸਿੰਘ ਸਰਪੰਚ, ਮਲਕੀਤ ਸਿੰਘ, ਬਿਕਰਮਜੀਤ ਸਿੰਘ ਨਰੈਣ ਗੜ ਮਨਜਿੰਦਰ ਸਿੰਘ ਮੰਨਾ ਜਬੋਵਾਲ ਸ਼ਰਨਜੀਤ ਸਿੰਘ ਗਦਲੀ ਜਰਮਨਜੀਤ ਸਿੰਘ ਗਦਲੀ, ਬਲਬੀਰ ਸਿੰਘ ਗੁੰਨੋਵਾਲ, ਗੁਰਵੇਜ ਸਿੰਘ, ਬੀਬੀ ਅਮਨਦੀਪ ਕੌਰ, ਸੁਖਵਿੰਦਰ ਕੌਰ, ਬਲਬੀਰ ਕੌਰ, ਰਮੇਸ਼ ਰਾਣੀ, ਰਮਨ ਕੌਰ, ਰਾਜ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਭਜਨ ਕੌਰ ਆਦਿ ਹਾਜਰ ਰਹੇ।