Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

23 ਜਨਵਰੀ ਨੂੰ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਹੋਵੇਗੀ ਵਿਸ਼ਾਲ ਰੈਲੀ- ਸਰਵਣ ਸਿੰਘ ਪੰਧੇਰ

ਖ਼ਬਰ ਸ਼ੇਅਰ ਕਰੋ
050934
Total views : 167439

ਜੰਡਿਆਲਾ ਗੁਰੂ, 21 ਜਨਵਰੀ-(ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਜੰਡਿਆਲਾ ਗੁਰੂ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕੀ ਸੰਘਰਸ਼ ਨੂੰ ਹੋਰ ਤੇਜ ਕਰਨ ਲਈ 23 ਜਨਵਰੀ ਨੂੰ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।

ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ‘ਤੇ ਪਿਛਲੇ 11 ਮਹੀਨੇ 8 ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ 2 ‘ਤੇ ਬੈਠੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਸ਼ੰਭੂ ਮੋਰਚਾ ਵਿਖੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਭਾਜਪਾ ਵਿਧਾਇਕਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਅਤੇ ਵੱਡੇ ਕਾਰਪੋਰੇਟਾਂ ਦੇ ਮਾਲਾਂ ਅਤੇ ਸਾਇਲੋ ਅੱਗੇ ਮਾਰਚ ਕਰਕੇ ਟਰੈਕਟਰ ਖੜ੍ਹੇ ਹੋਣਗੇ 1.30 ਵਜੇ ਤੱਕ ਖੜੇ ਰਹਿਣਗੇ । 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਚੌਥੇ ਜੱਥੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਦੇ ਮੱਦੇਨਜ਼ਰ ਇਹ ਜੱਥਾ 26 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੇ ਮੱਦੇਨਜ਼ਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ ਜਾਵੇ ਅਤੇ ਸਰਕਾਰ ਜਲਦੀ ਤੋਂ ਜਲਦੀ ਮੀਟਿੰਗ ਬੁਲਾਵੇ ਅਤੇ ਇਸ ਮੀਟਿੰਗ ਦਿੱਲੀ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਹਨ, ਇਸ ਲਈ ਇਸ ਲਈ ਮੀਟਿੰਗ ਦਿੱਲੀ ਵਿੱਚ ਕੀਤੀ ਜਾਵੇ ਤਾਂ ਢੁਕਵਾਂ ਹੋਵੇਗਾ। ਉਹਨਾਂ ਕਿਸਾਨੀ ਮੰਗਾਂ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਸੰਦਰਭ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਸ.ਕੇ.ਐਮ ( ਗੈਰ ਰਾਜਨੀਤਿਕ ), ਬੀ.ਕੇ.ਯੂ. ਸਿੱਧੂਪੁਰ ਨੂੰ ਬੇਨਤੀ ਕੀਤੀ ਕਿ ਤੁਸੀ ਡਾਕਟਰੀ ਏਡ ਲਈ ਹੈ ਅਤੇ ਡਾਕਟਰ ਸਵੈਮਾਣ ਸਿੰਘ ਦੀ ਡਾਕਟਰੀ ਸਲਾਹ ਹੇਠ,ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ , ਹੁਣ ਚੰਗੀ ਪੌਸ਼ਟਿਕ ਆਹਾਰ ਖਾਣ ਅਤੇ ਜਲਦੀ ਤੋਂ ਜਲਦੀ ਤੰਦਰੁਸਤ ਹੋਣ । ਐਸ.ਕੇ.ਐਮ ਨਾਲ ਏਕਤਾ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਅਸੀਂ ਲੋਕਾਂ ਦੀ ਅਵਾਜ਼ ਅਨੁਸਾਰ ਵੱਧ ਤੋਂ ਵੱਧ ਏਕਤਾ ਲਈ ਵਚਨਬੱਧ ਹਾਂ ਅਤੇ ਸਾਨੂੰ ਪੂਰੀ ਉਮੀਦ ਹੈ ਕਿ 24 ਜਨਵਰੀ ਨੂੰ ਐਸ.ਕੇ.ਐਮ ਦੀ ਕੌਮੀ ਮੀਟਿੰਗ ਵਿਚ ਪੂਰਨ ਏਕਤਾ ਕਾਇਮ ਹੋਵੇਗੀ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਲਕੇ 21/01/25 ਨੂੰ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸ਼ੰਭੂ ਮੋਰਚੇ ‘ਤੇ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ ਅਤੇ 29 ਜਨਵਰੀ ਨੂੰ ਪੰਜਾਬ ਦੇ ਮਾਝਾ ਖੇਤਰ ਤੋਂ ਕਿਸਾਨਾਂ ਦਾ ਸੈਂਕੜੇ ਟਰੈਕਟਰ ਟਰਾਲੀਆਂ ਦਾ ਜੱਥਾ ਸ਼ੰਭੂ ਮੋਰਚੇ ‘ਤੇ ਪਹੁੰਚ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਡਾ. ਕੰਵਰਦਲੀਪ ਸੈਦੋਲੇਹਲ, ਚਰਨਜੀਤ ਸਿੰਘ ਤਾਹਰਪੁਰ, ਇੰਦਰਜੀਤ ਸਿੰਘ ਗੁਨੋਵਾਲ ਆਦਿ ਹਾਜ਼ਰ ਸਨ।