ਪੱਤਰਕਾਰ ਗੁਰਦੀਪ ਸਿੰਘ ਨਾਗੀ ਨੇ ਆਪਣੇ ਸਤਿਕਾਰਯੋਗ ਪਿਤਾ ਮਾਸਟਰ ਸੁਖਵਿੰਦਰ ਸਿੰਘ ਜੀ ਦੀ 26ਵੀਂ ਬਰਸੀ ਪਿੰਗਲਵਾੜਾ ਪਰਿਵਾਰ ਨਾਲ ਮਨਾਈ-

ਖ਼ਬਰ ਸ਼ੇਅਰ ਕਰੋ
039620
Total views : 138212

ਜੰਡਿਆਲਾ ਗੁਰੂ, 02 ਫਰਵਰੀ-(ਸਿਕੰਦਰ ਮਾਨ)- ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੁਰਦੀਪ ਸਿੰਘ ਨਾਗੀ ਨੇ ਆਪਣੇ ਸਤਿਕਾਰਯੋਗ ਪਿਤਾ ਮਾਸਟਰ ਸੁਖਵਿੰਦਰ ਸਿੰਘ ਜੀ ਦੀ 26ਵੀਂ ਬਰਸੀ ਇਸ ਵਾਰ ਪਿੰਗਲਵਾੜਾ ਪਰਿਵਾਰ ਨਾਲ ਮਨਾਈ। ਪੱਤਰਕਾਰ ਗੁਰਦੀਪ ਸਿੰਘ ਨਾਗੀ ਆਪਣੇ ਸਤਿਕਾਰਯੋਗ ਮਾਤਾ ਸ੍ਰੀਮਤੀ ਹਰਿੰਦਰ ਕੌਰ, ਪਤਨੀ ਸਿਮਰਜੀਤ ਕੌਰ ਅਤੇ ਬੱਚਿਆਂ ਸਮੇਤ ਪਿੰਗਲਵਾੜਾ ਸੰਸਥਾ ਦੇ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਮਗਰੋਂ ਮੁੱਖ ਦਫਤਰ, ਮਾਤਾ ਮਹਿਤਾਬ ਕੌਰ ਵਾਰਡ, ਪਿਆਰਾ ਸਿੰਘ ਵਾਰਡ ਵਿੱਚ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਕਿਹਾ ਕਿ ਪੱਤਰਕਾਰ ਗੁਰਦੀਪ ਸਿੰਘ ਨਾਗੀ ਵਲੋਂ ਆਪਣੇ ਪਿਤਾ ਮਾਸਟਰ ਸੁਖਵਿੰਦਰ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਅਤੇ ਅਜਿਹਾ ਕਰਨ ਨਾਲ ਜਿੱਥੇ ਬਜੁਰਗਾਂ ਦਾ ਸਤਿਕਾਰ ਸਾਡੇ ਮਨਾਂ ਵਿਚ ਬਣਿਆ ਰਹਿੰਦਾ ਹੈ ਓਥੇ ਅਜਿਹੇ ਉਪਰਾਲੇ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਬਣਦੇ ਹਨ।

ਪੱਤਰਕਾਰ ਗੁਰਦੀਪ ਸਿੰਘ ਨਾਗੀ ਨੇ ਕਿਹਾ ਕਿ ਦੁਖੀਆਂ, ਲਵਾਰਿਸਾਂ, ਅਪਾਹਜਾਂ ਤੇ ਮਰੀਜਾਂ ਦੀ ਸੇਵਾ ਵਿਚ ਜੁੱਟੀ ਪਿੰਗਲਵਾੜਾ ਸੰਸਥਾ ਵਿੱਚ ਸੇਵਾ ਕਰਕੇ ਆਤਮਿਕ ਸ਼ਾਂਤੀ ਮਿਲੀ ਹੈ। ਇਸ ਮੌਕੇ ਪਿੰਗਲਵਾੜਾ ਪ੍ਰਸ਼ਾਸ਼ਕ ਯੋਗੇਸ਼ ਸੂਰੀ, ਪਰਮਿੰਦਰ ਸਿੰਘ ਭੱਟੀ, ਤਿਲਕ ਰਾਜ, ਰਜਿੰਦਰਪਾਲ ਸਿੰਘ ਪੱਪੂ, ਗੁਲਸ਼ਨ ਰੰਜਨ ਆਦਿ ਹਾਜਰ ਸਨ।