




Total views : 148963







ਅੰਮ੍ਰਿਤਸਰ 3 ਫਰਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਜਿਲ੍ਹਾ ਲਾਇਬਰੇਰੀ ਹੁਣ ਸ਼ਾਮ 6 ਵਜੇ ਤੱਕ ਆਮ ਲੋਕਾਂ ਲਈ ਖੁੱਲੀ ਰਹੇਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆ ਰਹੇ ਪੀਸੀਐਸ ਇਮਤਿਹਾਨਾਂ ਦੀ ਤਿਆਰੀ ਲਈ ਬੱਚਿਆਂ ਨੂੰ ਲਾਇਬਰੇਰੀ ਦੀ ਸੁਵਿਧਾ ਦੇਣ ਦੇ ਇਰਾਦੇ ਨਾਲ ਇਹ ਫੈਸਲਾ ਲਿਆ ਹੈ।
ਉਹਨਾਂ ਇਸ ਲਈ ਕਰਮਚਾਰੀਆਂ ਦੀ ਡਿਊਟੀ ਲਗਾਉਂਦੇ ਹੋਏ ਸਪੱਸ਼ਟ ਕੀਤਾ ਕਿ ਸਾਡੇ ਜਿਲੇ ਵਿੱਚੋਂ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਪੀਸੀਐਸ ਦੀ ਪ੍ਰੀਖਿਆ ਦੇਣੀ ਹੈ ਅਤੇ ਇੰਨਾ ਬੱਚਿਆਂ ਨੂੰ ਪੜ੍ਹਨ ਦੀ ਸਹੂਲਤ ਅਤੇ ਪੜ੍ਹਾਈ ਦਾ ਮਾਹੌਲ ਦੇਣ ਲਈ ਜਰੂਰੀ ਹੈ ਕਿ ਸਾਡੀ ਜ਼ਿਲ੍ਹਾ ਲਾਇਬਰੇਰੀ ਦੇਰ ਸ਼ਾਮ ਤੱਕ ਖੁੱਲੀ ਰਹੇ। ਉਹਨਾਂ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਕਿਹਾ ਕਿ ਉਹ ਹੁਣ ਸ਼ਾਮ 6 ਵਜੇ ਤੱਕ ਇਸ ਲਾਇਬਰੇਰੀ ਦੀ ਸਹੂਲਤ ਦਾ ਆਨੰਦ ਲੈਂਦੇ ਹੋਏ ਪੜ੍ਹਾਈ ਕਰਨ ਅਤੇ ਪ੍ਰੀਖਿਆ ਵਿੱਚੋਂ ਕਾਮਯਾਬੀ ਹਾਸਿਲ ਕਰਨ।






