ਬਦਰਾ ਸਕੂਲ ‘ਚ ਅੰਗਰੇਜੀ ਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ ਗਿਆ

ਖ਼ਬਰ ਸ਼ੇਅਰ ਕਰੋ
048054
Total views : 161400

ਬਰਨਾਲਾ, 7 ਜਨਵਰੀ– ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪੱਧਰੀ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ ਗਿਆ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਅੰਗਰੇਜੀ ਅਧਿਆਪਕ ਕੁਲਵਿੰਦਰ ਸਿੰਘ ਅਤੇ ਸਮਾਜਿਕ ਸਿੱਖਿਆ ਅਧਿਆਪਕ ਪਰਗਟ ਸਿੰਘ ਦੀ ਅਗਵਾਈ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਗਰੇਜੀ ਤੇ ਸਮਾਜਿਕ ਸਿੱਖਿਆ ਵਿਸ਼ੋ ਦੀਆਂ ਵੱਖ–ਵੱਖ ਕਿਰਿਆਵਾਂ ਨਾਲ ਸਬੰਧਤ ਚਾਰਟ ਅਤੇ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਸੀ। ਇਹਨਾਂ ਮਾਡਲਾਂ ਰਾਹੀਂ ਬੜੇ ਰੌਚਕ ਅਤੇ ਸਰਲ ਢੰਗ ਨਾਲ ਔਖੀਆਂ ਕਿਰਿਆਵਾਂ ਨੂੰ ਸਿਖਾਇਆ ਗਿਆ ਸੀ। ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਕੂਲ ਮੁਖੀ ਗੁਰਜੀਤ ਕੌਰ ਨੇ ਕਿਹਾ ਕਿ ਆਪਣੇ ਹੱਥੀਂ ਮਾਡਲ ਅਤੇ ਚਾਰਟ ਤਿਆਰ ਕਰਨ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਸੁਧਾਰ ਹੁੰਦਾ ਹੈ।

ਇਸ ਮੌਕੇ ਅਧਿਆਪਕ ਪਰਗਟ ਸਿੰਘ, ਅਵਤਾਰ ਸਿੰਘ, ਗੁਰਪਿੰਦਰ ਸਿੰਘ, ਨੀਰੂ ਬਾਂਸਲ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਚਿਰਜੋਤ ਸਿੰਘ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।

—–
ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਬਦਰਾ ਵਿਖੇ ਲਗਾਏ ਗਏ ਅੰਗਰੇਜੀ ਤੇ ਸਮਾਜਿਕ ਸਿੱਖਿਆ ਮੇਲੇ ਦੌਰਾਨ ਵਿਦਿਆਰਥੀ ਆਪਣੇ ਬਣਾਏ ਹੋਏ ਮਾਡਲ ਦਿਖਾਉਂਦੇ ਹੋਏ।