ਪੰਜਾਬ ‘ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ — ਨਵਜੋਤ ਸਿੰਘ ਸਿੱਧੂ

ਖ਼ਬਰ ਸ਼ੇਅਰ ਕਰੋ
039661
Total views : 138279

ਬਠਿੰਡਾ, 07 ਜਨਵਰੀ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਪਿੰਡ ਕੋਟਸ਼ਮੀਰ ਵਿਖੇ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਰੈਲੀ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪੰਜਾਬ ‘ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਅਤੇ ਜੇਕਰ ਨਿੱਜੀ ਫ਼ਾਇਦੇ ਲਈ ਕਾਨੂੰਨ ਨੂੰ ਆਪਣੀ ਕਠਪੁਤਲੀ ਬਣਾ ਕੇ ਇਸਤੇਮਾਲ ਕਰੋਗੇ ਤਾਂ ਇਸ ਦੀ ਸਜ਼ਾ ਲੋਕ ਦੇਣਗੇ।

ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰਾ ਵਿਰੋਧ ਇਸ ਸਿਸਟਮ ਦੇ ਖ਼ਿਲਾਫ਼ ਹੈ ਤੇ ਜੋ ਮੇਰਾ ਵਿਰੋਧ ਕਰਦੇ ਨੇ ਮੈਂ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਹਾਂ।