Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਮਨਦੀਪ ਸਿੰਘ ਚੌਹਾਨ ਨੇ ਬਤੌਰ ਜ਼ਿਲ੍ਹਾ ਖਜਾਨਾ ਅਫਸਰ ਤਰਨ ਤਾਰਨ ਸੰਭਾਲਿਆ ਅਹੁਦਾ-

ਖ਼ਬਰ ਸ਼ੇਅਰ ਕਰੋ
051749
Total views : 168631

ਲੋਕ ਅਰਪਿਤ ਹੋ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦੀ ਵਚਨਬੱਧਤਾ ਦੁਹਰਾਈ-
ਤਰਨਤਾਰਨ 15 ਫਰਵਰੀ- ਪੰਜਾਬ ਸਰਕਾਰ ਖਜਾਨਾ ਵਿਭਾਗ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾਇਨਾਤ ਰਹੇ ਮਨਦੀਪ ਸਿੰਘ ਚੌਹਾਨ ਜ਼ਿਲ੍ਹਾ ਖਜਾਨਚੀ ਨੂੰ ਬਤੌਰ ਖਜਾਨਾ ਅਫਸਰ ਤਰੱਕੀ ਦੇਣ ਉਪਰੰਤ ਬਤੌਰ ਜਿਲਾ ਖਜ਼ਾਨਾ ਅਫਸਰ ਤਰਨ ਤਾਰਨ ਤਾਇਨਾਤ ਕੀਤਾ ਹੈ।
ਨਵਨਿਯੁਕਤ ਜ਼ਿਲ੍ਹਾ ਖਜਾਨਾ ਅਫਸਰ ਤਰਨ ਤਾਰਨ ਵੱਲੋਂ ਜਿੱਥੇ ਵਿਭਾਗ ਮੁੱਖ ਦਫਤਰ ਪੰਜਾਬ ਸਰਕਾਰ ਵਿੱਤ ਵਿਭਾਗ ਪੰਜਾਬ ਚੰਡੀਗੜ੍ਹ ਦੇ ਅਧਿਕਾਰੀ ਸਹਿਬਾਨ ਦਾ ਤਹਿਦਿਲੋਂ ਧੰਨਵਾਦ ਕੀਤਾ, ਓਥੇ ਜ਼ਿਲ੍ਹਾ ਤਰਨਤਾਰਨ ਦੇ ਵਿਭਾਗਾਂ,ਪੈਨਸ਼ਨਰ ਸਹਿਬਾਨ ਅਤੇ ਲੋਕ ਅਰਪਿਤ ਹੋ ਕੇ ਇਮਾਨਦਾਰੀ ਨਾਲ ਵਧੀਆ ਸੇਵਾਵਾਂ ਦੇਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਬਤੌਰ ਜ਼ਿਲ੍ਹਾ ਖਜਾਨਾ ਅਫਸਰ ਪਹਿਲਾ ਤੋਂ ਸੇਵਾਵਾਂ ਨਿਭਾਅ ਰਹੇ ਸ ਮਨਜਿੰਦਰ ਸਿੰਘ ਸੰਧੂ,ਮਨਦੀਪ ਸਿੰਘ ਚੌਹਾਨ ਦੇ ਸਤਿਕਾਰਯੋਗ ਸਹੁਰਾ ਸਾਹਿਬ ਸਰਦਾਰ ਬਲਦੇਵ ਸਿੰਘ ਸੂਰੀ ਜੀ ਤੋਂ ਇਲਾਵਾ ਜ਼ਿਲ੍ਹਾ ਖਜਾਨਾ ਦਫਤਰ ਤਰਨਤਾਰਨ ਦਾ ਸਮੂਹ ਸਟਾਫ ਵਿਕਰਮ ਸਿੰਘ ਜਿਲ੍ਹਾ ਪ੍ਰਧਾਨ, ਗੌਰਵ ਸ਼ਰਮਾਂ, ਸੰਜੇ ਧਵਨ, ਮਨਦੀਪ ਸਿੰਘ, ਕਰਨ ਕੁਮਾਰ,ਲੁਭਾਇਆ ਸਿੰਘ, ਜਗਦੀਪ ਸਿੰਘ, ਲਵਦੀਪ ਸਿੰਘ, ਸਾਹਿਲ ਅਤੇ ਮੈਡਮ ਸ਼ੈਰੀ ਆਦਿ ਹਾਜ਼ਰ ਸਨ।