Flash News
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋ ਬਾਲ ਸੁਧਾਰ ਘਰ ਦਾ ਦੌਰਾ

ਖ਼ਬਰ ਸ਼ੇਅਰ ਕਰੋ
046259
Total views : 154271

ਫਰੀਦਕੋਟ 19 ਮਾਰਚ – ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਅਬਜਰਵੇਸ਼ਨ ਹੋਮ/ ਪਲੇਸ ਆਫ ਸੇਫਟੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋ ਇਸ ਸੰਸਥਾ ਵਿੱਚ ਰਹਿ ਰਹੇ ਬੱਚਿਆ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆਉਦੀ ਸਮੱਸਿਆਵਾਂ ਬਾਰੇ ਜਾਣਿਆ।
ਦੌਰੇ ਦੌਰਾਨ ਉਨ੍ਹਾਂ ਨੇ ਬੱਚਿਆਂ ਦੇ ਰਹਿਣ ਵਾਲੇ ਕਮਰਿਆਂ ਅਤੇ ਰਸੋਈ ਘਰ ਵਿੱਚ ਬਣ ਰਹੇ ਖਾਣੇ ਨੂੰ ਚੈਕ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਬਾਰੇ ਸੁਪਰਡੈਂਟ ਅਬਜਰਵੇਸ਼ਨ ਹੋਮ ਤੋਂ ਜਾਣਕਾਰੀ ਲਈ ।
ਇਸ ਮੌਕੇ ਤੇ ਸੁਪਰਡੈਂਟ ਅਬਜਰਵੇਸ਼ਨ ਹੋਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਦਿਸਚਸਪੀ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦੀ ਡਿਊਟੀ ਲਗਵਾਈ ਹੋਈ ਹੈ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਦਸਵੀਂ ,12ਵੀਂ ਅਤੇ ਗਰੈਜੁਏਸ਼ਨ ਦੇ ਇਮਤਿਹਾਨ ਦਵਾਏ ਜਾ ਰਹੇ ਹਨ। ਖੇਡਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਕੋਚਾ ਦੀ ਡਿਊਟੀ ਲੱਗੀ ਹੋਈ ਹੈ ਅਤੇ ਕੋਚਾਂ ਵੱਲੋਂ ਆਉਟਡੋਰ ਗੇਂਮ ਜਿਵੇ, ਬਾਸਕਿਟਬਾਲ ਆਦਿ ਦਾ ਅਭਿਆਸ ਕਰਵਾਇਆ ਜਾਂਦਾ ਹੈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ, ਪ੍ਰੋਟੈਕਸ਼ਨ ਅਫਸਰ ਆਈ.ਸੀ.ਸੁਖਮੰਦਰ ਸਿੰਘ, ਮੈਬਰ ਬਾਲ ਭਲਾਈ ਤਜਿੰਦਰਪਾਲ ਕੌਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਮਨਜੀਤ ਕ੍ਰਿਸ਼ਨ ਭੱਲਾ ਆਦਿ ਹਾਜਿਰ ਸਨ।