ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪਿੰਡ ਚੱਬਾ ਤੇ ਗੁਰੂਵਾਲੀ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ-

ਖ਼ਬਰ ਸ਼ੇਅਰ ਕਰੋ
039102
Total views : 137330

ਚੱਬਾ, 24 ਮਾਰਚ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਪਿੰਡ ਚੱਬਾ ਤੇ ਗੁਰੂਵਾਲੀ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਸ਼ੰਭੂ ਖਨੌਰੀ ਵਿਖੇ ਲੱਗੇ 400 ਦਿਨਾਂ ਤੋਂ ਸ਼ਾਂਤਮਈ ਧਰਨੇ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਅੱਤਿਆਚਾਰ ਤੇ ਕਿਸਾਨਾਂ ਦੇ ਸਮਾਨ ਤੇ ਟਰਾਲੀਆਂ ਚੋਰੀ ਕਰਨ ਵਿਰੁੱਧ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿ ਤੇ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦ ਕੇ ਧੋਖੇ ਨਾਲ ਗ੍ਰਿਫ਼ਤਾਰ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਮਜ਼ਦੂਰਾਂ ਤੇ ਲਾਠੀਚਾਰਜ ਕਰਕੇ ਸਟੇਜਾਂ ਤੋੜ ਦਿੱਤੀਆਂ ਤੇ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਤੇ ਆਪਣੇ ਆਕਾ ਕੇਂਦਰ ਨੂੰ ਖੁਸ਼ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਪੂਰਾ ਅੱਤਿਆਚਾਰ ਕੀਤਾ ਜਿਸ ਤਰਾਂ ਪੁਲਿਸ ਵੱਲੋਂ ਕਿਸਾਨਾਂ ਉੱਤੇ ਹਮਲਾ ਕੀਤਾ ਬੇ ਹੱਦ ਨਿੰਦਨਜੋਗ ਹੈ ਕਿਸੇ ਕਾਰਵਾਈ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਚੇਤਾਵਨੀ ਦੇਣੀ ਬਣਦੀ ਸੀ । ਜਿਸ ਦੀ ਨਿਖੇਧੀ ਕਰਦਿਆਂ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ , ਜਗਜੀਤ ਸਿੰਘ ਡੱਲੇਵਾਲ ਸਮੇਤ ਬੀਬੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਕਿਸਾਨਾਂ ਦੇ ਸਮਾਨ ਅਤੇ ਟਰਾਲੀਆਂ ਚੋਰੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਤੇ ਉਨ੍ਹਾਂ ਦੇ ਸਾਥੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ , ਕਿਸਾਨਾਂ ਦਾ ਸਮਾਨ ਵਾਪਸ ਕੀਤਾ ਜਾਵੇ, ਜੇਲ੍ਹਾਂ ਅੰਦਰ ਬੰਦ ਕੀਤੇ ਕਿਸਾਨ ਮਜ਼ਦੂਰ ਬੀਬੀਆਂ ਨੂੰ ਰਿਹਾਅ ਕੀਤਾ ਜਾਵੇ।

ਇਸ ਮੌਕੇ ਜੋਨ ਪ੍ਰਧਾਨ ਬਲਜਿੰਦਰ ਸਿੰਘ ਸਭਰਾ ,ਗੁਰਬਚਨ ਸਿੰਘ ਚੱਬਾ,ਮੰਗਜੀਤ ਸਿੰਘ ਸਿਧਵਾਂ ,ਹਰਦੇਵ ਸਿੰਘ ਸਾਂਘਣਾ ,ਗੁਰਮੀਤ ਸਿੰਘ ਮੰਡਿਆਲਾ ,ਨਿਸ਼ਾਨ ਸਿੰਘ ,ਬਲਵਿੰਦਰ ਸਿੰਘ ,ਬਲਦੇਵ ਸਿੰਘ ,ਕੁਲਦੀਪ ਸਿੰਘ ,ਅਵਤਾਰ ਸਿੰਘ ,ਰਜਿੰਦਰ ਸਿੰਘ ਚੱਬਾ ,ਕਸ਼ਮੀਰ ਸਿੰਘ ਫ਼ੌਜੀ ,ਇੰਦਰਜੀਤ ਸਿੰਘ ਸੋਹੀ ,ਰਾਜੂ ,ਰਣਜੀਤ ਸਿੰਘ ਰਾਣਾ ,ਬਲਰਾਜ ਸਿੰਘ ਬਲਾ,ਮਲਕੀਤ ਸਿੰਘ ,ਹਰੀ ਸਿੰਘ ਨੰਬਰਦਾਰ ,ਲਵਜੀਤ ਸਿੰਘ,ਸੈਮ,ਰੇਸ਼ਮ ਸਿੰਘ,ਸੁੱਖਾ ਮੈਂਬਰ ,ਹਰਜਿੰਦਰ ਸਿੰਘ,ਜਸਪਾਲ ਸਿੰਘ,ਦਲਬੀਰ ਸਿੰਘ,ਦਿਲਪ੍ਰੀਤ ਸਿੰਘ,ਸਰਦੂਲ ਸਿੰਘ,ਗੁਰਮੀਤ ਸਿੰਘ ਗੁਰੂਵਾਲੀ ,ਹਰੀ ਸਿੰਘ ਚਾਟੀਵਿੰਡ ਸਮੇਤ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।