ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਫੂਕੇ ਗਏ ਪੁਤਲੇ –

ਖ਼ਬਰ ਸ਼ੇਅਰ ਕਰੋ
035630
Total views : 131885

29 ਜਨਵਰੀ 2022 ਨੂੰ ਸਿੰਘੂ ਬਾਡਰ ਦੀ ਸਟੇਜ ਤੇ ਮਾਂਵਾਂ , ਭੈਣਾਂ ਦੇ ਕੈਂਪ ਤੇ ਹਮਲੇ ਦੇ ਦੋਸ਼ੀਆ ਨੂੰ ਦੇਸ਼ ਵਾਸੀ ਕਦੇ ਮੁਆਫ਼ ਨਹੀਂ ਕਰਨਗੇ- ਸੁਖਵਿੰਦਰ ਸਿੰਘ ਸਭਰਾ

ਜਲੰਧਰ, 29 ਜਨਵਰੀ-(ਡਾ. ਮਨਜੀਤ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ 29 ਜਨਵਰੀ 2022 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਦਿੱਲੀ ਸਿੰਘੂ ਬਾਡਰ ਦੀ ਸਟੇਜ ਤੇ , ਮਾਂਵਾਂ , ਭੈਣਾਂ ਦੇ ਕੈਂਪ ਤੇ ਹਮਲਾ ਕੀਤਾ ਗਿਆ ਸੀ ਉਸਦੇ ਰੋਸ ਵਜੋ ਅਤੇ ਮੋਦੀ ਸਰਕਾਰ ਦੁਆਰਾ ਦਿੱਲੀ ਅੰਦੋਲਨ ਦੋਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਪੁਤਲੇ ਫੂਕੇ ਗਏ । ਜਲੰਧਰ ਜਿਲੇ ਵਿੱਚ ਸ਼ਾਹਕੋਟ ਦਾਣਾ ਮੰਡੀ ਸਾਹਮਣੇ ਅਤੇ ਲੋਹੀਆਂ ਟੀ ਪੁਆਇੰਟ ਤੇ ਪੁਤਲੇ ਫੂਕਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ , ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੂੰ ਮੰਨ ਕੇ ਮੋਦੀ ਸਰਕਾਰ ਮੁੱਕਰ ਚੁੱਕੀ ਹੈ ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਇਕ ਵਾਰ ਫਿਰ ਦਿੱਲੀ ਅੰਦੋਲਨ ਸ਼ਿਰੂ ਹੋਵੇਗਾ ।ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਵਾਸਤੇ 11 ਜਨਵਰੀ 2024 ਨੂੰ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋ ਇਕ ਵਾਰ ਫਿਰ ਦਿੱਲੀ ਮੋਰਚੇ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੁਰੇ ਦੇਸ਼ ਦੀਆਂ 76 ਜਥੇਬੰਦੀਆਂ ਸਮੇਤ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ , ਬੀਬੀਆਂ , ਬਜ਼ੁਰਗ ,ਹਰ ਵਰਗ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ, ਉਹਨਾਂ ਕਿਹਾ ਕਿ ਜਿਨਾਂ ਚਿਰ ਸਰਕਾਰ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ, ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਨਹੀਂ ਕਰਦੀ , ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਨਹੀਂ ਕੀਤਾ ਜਾਂਦਾ , 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਨਹੀਂ ਜਾਂਦਾ , ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਨਹੀਂ ਕਰਦੀ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਨਹੀਂ ਕਰਦੀ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਨਹੀਂ ਦਿੰਦੀ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਨਹੀਂ ਕਰਦੀ ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ ,ਬੰਦੀ ਸਿੰਘਾ ਨੂੰ ਰਿਹਾਅ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ,ਮਜ਼ਦੂਰ ਬੇਟੀਆਂ ਨੂੰ 51000 ਸ਼ਗਨ ਸਕੀਮ ਜਾਰੀ ਨਹੀਂ ਕਰਦੀ ,ਕਿਸਾਨਾਂ ਮਜ਼ਦੂਰਾਂ ਨੂੰ 10000 ਬੁਡਾਪਾ ਪੈਨਸ਼ਨ ਜਾਰੀ ਨਹੀਂ ਕਰਦੀ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਿਲਾ ਸੀ ਮੀ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਖਜਾਨਚੀ ਲਵਪ੍ਰੀਤ ਸਿੰਘ ਕੋਟਲੀ ਗਾਜਰਾਂ,ਸਤਨਾਮ ਸਿੰਘ ਰਾਈਵਾਲ,ਮੱਖਣ ਸਿੰਘ ਨੱਲ,ਵੱਸਣ ਸਿੰਘ ਕੋਠਾ, ਗੁਰਮੁਖ ਸਿੰਘ ਚੱਕ ਵਡਾਲਾ, ਬਲਬੀਰ ਸਿੰਘ ਕਾਕੜ ਕਲਾ , ਦਲਬੀਰ ਸਿੰਘ ਕੰਗ, ਜਗਤਾਰ ਸਿੰਘ ਕੋਟਲੀ ਕੰਬੋਜ਼, ਜਗਿੰਦਰ ਸਿੰਘ , ਗੁਰਦੇਵ ਸਿੰਘ, ਬਲਵੀਰ ਸਿੰਘ ਕਾਕੜ ਕਲਾਂ, ਕਿਸ਼ਨ ਦੇਵ ਮਿਆਣੀ, ਮੇਜਰ ਸਿੰਘ ਜਾਫਰਵਾਲ , ਗੁਰਜੀਤ ਸਿੰਘ ਜਾਫਰਵਾਲ , ਸੁਖਜਿੰਦਰ ਸਿੰਘ ਹੇਰਾ , ਜਸਵੀਰ ਸਿੰਘ ਛੀਰੂ ਢੰਡੋਵਾਲ ,ਬਲਰਾਜ ਸਿੰਘ ਚੱਕ ਬਾਹਮਣੀਆਂ , ਗੁਰਮੁਖ ਸਿੰਘ ਕੋਟਲਾ, ਧੰਨਾਂ ਸਿੰਘ ਸਰਪੰਚ ਤਲਵੰਡੀ ਸੰਘੇੜਾ, ਸ਼ੇਰ ਸਿੰਘ ਰਾਮੇ, ਬਲਦੇਵ ਸਿੰਘ ਕੁਹਾੜ , ਸੁਖਪਾਲ ਸਿੰਘ ਰੌਤਾ , ਦਰਸ਼ਣ ਸਿੰਘ ਵੇਹਰਾਂ, ਹਰਫੂਲ ਸਿੰਘ ਰਾਜੇਵਾਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਗੂ ਮੋਜੂਦ ਸਨ।