ਪੰਜਾਬ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ -ਡੀ.ਐਸ.ਪੀ. ਰਾਵਿੰਦਰ ਸਿੰਘ

ਖ਼ਬਰ ਸ਼ੇਅਰ ਕਰੋ
039117
Total views : 137365

ਨਵੇਂ ਡੀ.ਐਸ.ਪੀ. ਰਾਵਿੰਦਰ ਸਿੰਘ ਨੇ ਸੰਭਾਲਿਆ ਅਹੁਦਾ —

ਜੰਡਿਆਲਾ ਗੁਰੂ, 29 ਜਨਵਰੀ-( ਸਿਕੰਦਰ ਮਾਨ )- ਸਬ ਡਵੀਜ਼ਨ ਜੰਡਿਆਲਾ ਗੁਰੂ ਦਾ ਅਹੁਦਾ ਨਵੇਂ ਡੀ.ਐਸ.ਪੀ. ਸ. ਰਾਵਿੰਦਰ ਸਿੰਘ ਨੇ ਸੰਭਾਲ ਲਿਆ। ਵਰਨਣਯੋਗ ਹੈ ਕਿ ਡੀ.ਐਸ.ਪੀ. ਸ. ਰਾਵਿੰਦਰ ਸਿੰਘ ਬਟਾਲਾ ਤੋ ਬਦਲ ਕੇ ਇਥੇ ਆਏ ਹਨ। ਜਦੋਂਕਿ ਪਹਿਲੇ ਡੀ.ਐਸ.ਪੀ. ਕੁਲਦੀਪ ਸਿੰਘ ਦਾ ਤਬਾਦਲਾ ਅੰਮ੍ਰਿਤਸਰ (ਸ਼ਹਿਰੀ) ਵਿਖੇ ਹੋ ਗਿਆ।

ਨਵੇਂ ਡੀ.ਐਸ.ਪੀ. ਸ. ਰਾਵਿੰਦਰ ਸਿੰਘ ਨੇ ਅਹੁਦਾ ਸੰਭਾਲਣ ਤੋ ਬਾਅਦ ‘ਨਸੀਹਤ ਟੂਡੇ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦਾ ਕੋਈ ਲਿਹਾਜ ਨਹੀ ਕੀਤਾ ਜਾਵੇਗਾ।