




Total views : 137603







ਕੱਲ 6 ਅਪ੍ਰੈਲ ਨੂੰ ਹੋਵੇਗਾ ਅੰਤਿਮ ਸੰਸਕਾਰ-
ਜੰਡਿਆਲਾ ਗੁਰੂ, 05 ਅਪ੍ਰੈਲ-(ਸਿਕੰਦਰ ਮਾਨ)- ਸੀਨੀਅਰ ਅਕਾਲੀ ਆਗੂ ਸੰਦੀਪ ਸਿੰਘ ਏ ਆਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਵੱਡੇ ਭਰਾ ਗਗਨਦੀਪ ਸਿੰਘ ਏ.ਆਰ ਸਪੁੱਤਰ ਮਰਹੂਮ ਸ. ਮਲਕੀਤ ਸਿੰਘ ਏ.ਆਰ (ਸਾਬਕਾ ਵਿਧਾਇਕ ਹਲਕਾ ਜੰਡਿਆਲਾ ਗੁਰੂ) ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।
ਸ. ਸੰਦੀਪ ਸਿੰਘ ਏ ਆਰ ਨੇ ਦੱਸਿਆ ਕਿ ਉਨਾਂ ਦੇ ਵੱਡੇ ਭਰਾ ਗਗਨਦੀਪ ਸਿੰਘ ਏ.ਆਰ ਦਾ ਅੰਤਿਮ ਸੰਸਕਾਰ ਕੱਲ 6 ਅਪ੍ਰੈਲ 2025 ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਵਜੇ ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਹੋਵੇਗਾ।






