




Total views : 148936







ਜੰਡਿਆਲਾ ਗੁਰੂ, 05 ਮਈ (ਸਿਕੰਦਰ ਮਾਨ) — ਅੱਜ ਜੰਡਿਆਲਾ ਗੁਰੂ ਵਿਖੇ ਤਰਨਤਾਰਨ ਬਾਈਪਾਸ ਨਜ਼ਦੀਕ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਬਿਜਲੀ ਵਿਭਾਗ ਵੱਲੋਂ ਟ੍ਰਾਂਸਫਾਰਮਰ 63 ਕੇ.ਵੀ. ਤੋਂ ਵਧਾ ਕੇ 100 ਕੇ.ਵੀ. ਦਾ ਕਰ ਦਿੱਤਾ ਗਿਆ। ਮੁਹੱਲਾ ਨਿਵਾਸੀਆਂ ਦੇ ਦੱਸਣ ਮੁਤਾਬਿਕ ਸਥਾਨਕ ਇਲਾਕਾ ਕਾਫ਼ੀ ਲੰਬੇ ਸਮੇਂ ਤੋਂ ਬਿਜਲੀ ਦੀ ਘੱਟ ਵੋਲਟੇਜ ਕਾਰਨ ਪ੍ਰੇਸ਼ਾਨ ਸੀ। ਟ੍ਰਾਂਸਫਾਰਮਰ ਲੱਗਣ ਕਾਰਨ ਸਥਾਨਕ ਲੋਕਾਂ ਨੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਸਮੱਸਿਆ ਨੂੰ ਮੈਡਮ ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਨੇ ਲੋਕਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ।
ਗੱਲਬਾਤ ਦੌਰਾਨ ਸੁਨੈਨਾ ਰੰਧਾਵਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ ਅਤੇ ਜੰਡਿਆਲਾ ਗੁਰੂ ਦੇ ਨਾਲ਼ ਨਾਲ਼ ਪੰਜਾਬ ਦੇ ਵਿਕਾਸ ਕਾਰਜਾਂ ਵੱਲ ਉਹਨਾਂ ਦਾ ਵਿਸ਼ੇਸ਼ ਧਿਆਨ ਹੈ। ਇਸ ਮੌਕੇ ਲਖਵਿੰਦਰ ਸਿੰਘ ਜੇ.ਈ. , ਅਸ਼ੋਕ ਕੁਮਾਰ ਟਿੰਮਾ, ਤਰਸੇਮ ਸਿੰਘ, ਜਨਕ ਰਾਜ, ਮਨਜੀਤ ਸਿੰਘ, ਰਾਜ ਕੁਮਾਰ, ਸਤਨਾਮ ਸਿੰਘ, ਹੀਰਾ, ਸਤਵਿੰਦਰ ਕੌਰ, ਜੋਗਿੰਦਰ ਸਿੰਘ, ਸਤਪਾਲ, ਸੰਦੀਪ ਨਈਅਰ, ਕੋਮਲ ਕੁਮਾਰ ਰਾਜਾ ਆਦਿ ਮੌਜੂਦ ਸਨ।






