Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਹਲਕਾ ਜੰਡਿਆਲਾ ਗੁਰੂ ਨੂੰ ਹਰੇਕ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਕਰਾਂਗੇ- ਹਰਭਜਨ ਸਿੰਘ ਈ.ਟੀ.ੳ

ਖ਼ਬਰ ਸ਼ੇਅਰ ਕਰੋ
043976
Total views : 148952

ਮਹਿਤਾ ਚੌਂਕ, ਚੁੰਗ ਅਤੇ ਸੈਦੋਕੇ ਵਿਖੇ ਈਟੀਓ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕੱਢੀ ਨਸ਼ਾ ਮੁਕਤੀ ਯਾਤਰਾ
ਅੰਮ੍ਰਿਤਸਰ , 18 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਹਲਕੇ ਦੇ ਇਤਿਹਾਸਿਕ ਪਿੰਡ ਮਹਿਤਾ ਚੌਂਕ, ਚੁੰਗ ਅਤੇ ਸੈਦੋਕੇ ਵਿਖੇ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਿਲ ਹੁੰਦਿਆਂ ਹਲਕਾ ਵਾਸੀਆਂ ਕੋਲੋਂ ਸਹਿਯੋਗ ਮੰਗਦੇ ਕਿਹਾ ਕਿ ਜੇਕਰ ਤੁਸੀਂ ਸਾਡਾ ਸਾਥ ਇਸ ਕੋਹੜ ਨੂੰ ਗਲੋਂ ਲਾਉਣ ਵਿੱਚ ਦੇ ਦਿਓ ਤਾਂ ਜੰਡਿਆਲਾ ਗੁਰੂ ਹਲਕਾ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਹਲਕਾ ਬਣ ਸਕਦਾ ਹੈ‌ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਣ ਦੀ ਹੈ ਅਤੇ ਇਸ ਲਈ ਉਹਨਾਂ ਵੱਲੋਂ ਪੁਲਿਸ ਨੂੰ ਸਪਸ਼ਟ ਹਦਾਇਤਾਂ ਹਨ। ਸਾਡੀ ਪਾਰਟੀ ਵੱਲੋਂ ਵੀ ਕੋਈ ਰਾਜਸੀ ਆਗੂ, ਵਿਧਾਇਕ ਜਾਂ ਵਜ਼ੀਰ ਨਸ਼ੇ ਵਾਲੇ ਬੰਦੇ ਦੀ ਸਿਫਾਰਸ਼ ਪੁਲਿਸ ਕੋਲ ਨਹੀਂ ਕਰਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਰਾਜਸੀ ਇੱਛਾ ਸਪਸ਼ਟ ਹੈ, ਅਸੀਂ ਨਸ਼ੇ ਵੇਚਣ ਵਾਲਿਆਂ ਦੇ ਮਗਰ ਨਹੀਂ ਜਾਂਦੇ ਅਤੇ ਹੁਣ ਲੋੜ ਸਿਰਫ ਤੁਹਾਡੇ ਸਾਥ ਦੀ ਹੈ। ਤੁਸੀਂ ਇੰਨਾ ਕੁ ਪਹਿਰਾ ਦਿਓ ਕਿ ਜਦੋਂ ਵੀ ਤੁਹਾਨੂੰ ਆਪਣੇ ਪਿੰਡ ਜਾਂ ਇਲਾਕੇ ਵਿੱਚ ਨਸ਼ੇ ਵੇਚਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਸੂਚਨਾ ਪੁਲਿਸ ਨਾਲ ਸਾਂਝੀ ਕਰੋ, ਤਾਂ ਜੋ ਪੁਲਿਸ ਲੱਗਦੇ ਹੱਥ ਉਸ ਨੂੰ ਦੱਬ ਸਕੇ। ਉਹਨਾਂ ਕਿਹਾ ਕਿ ਅਸੀਂ ਨਸ਼ੇ ਦੇ ਵਪਾਰੀਆਂ ਲਈ ਖੌਫ ਬਣ ਚੁੱਕੇ ਹੋ ਹੁਣ ਲੋੜ ਸਿਰਫ ਇਹ ਹੈ ਕਿ ਉਹ ਵਿਅਕਤੀ ਜਾਂ ਤਾਂ ਨਸ਼ੇ ਵੇਚਣ ਵਰਗਾ ਭੈੜਾ ਕੰਮ ਛੱਡ ਦੇਵੇ ਅਤੇ ਜਾਂ ਪੰਜਾਬ ਛੱਡ ਦੇਵੇ।
ਅੱਜ ਕੈਬਨਿਟ ਮੰਤਰੀ ਦੇ ਨਾਲ ਪਿੰਡਾਂ ਵਿੱਚ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਵੱਡੀਆਂ ਰੈਲੀਆਂ ਦਾ ਰੂਪ ਬਣਦੀ ਨਜ਼ਰ ਆਈ। ਲੋਕਾਂ ਨੇ ਆਪ ਮੁਹਾਰੇ ਘਰਾਂ ਵਿੱਚੋਂ ਨਿਕਲ ਕੇ ਇਸ ਮੁਹਿੰਮ ਦਾ ਸਾਥ ਦਿੱਤਾ। ਕੀ ਬੱਚੇ, ਬਜ਼ੁਰਗ, ਜਵਾਨ, ਔਰਤਾਂ ਸਾਰੇ ਨਸ਼ਾ ਮੁਕਤੀ ਯਾਤਰਾ ਦਾ ਹਿੱਸਾ ਬਣੇ।

ਕੈਪਸ਼ਨ
ਮਹਿਤਾ ਚੌਂਕ ਵਿਖੇ ਨਸ਼ਾ ਮੁਕਤੀ ਯਾਤਰਾ ਵਿੱਚ ਹਿੱਸਾ ਲੈਂਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਅਤੇ ਵੱਡੀ ਗਿਣਤੀ ਲੋਕ।