ਡਾ. ਮਨਜੀਤ ਸਿੰਘ ਰਟੌਲ ਨੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ, ਸੀ.ਐੱਚ.ਸੀ ਮਾਨਾਂਵਾਲਾ ਵਜੋਂ ਸੰਭਾਲਿਆ ਅਹੁਦਾ-

ਖ਼ਬਰ ਸ਼ੇਅਰ ਕਰੋ
045064
Total views : 151803

ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਹਾਜ਼ਰੀ ਵਿੱਚ ਡਾ. ਰਟੌਲ ਨੇ ਸੰਭਾਲਿਆ ਅਹੁਦਾ-

ਅੰਮ੍ਰਿਤਸਰ, 21 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਲੰਬਾ ਤਜੁਰਬਾ ਰੱਖਦੇ ਡਾਕਟਰ ਮਨਜੀਤ ਸਿੰਘ ਰਟੌਲ ਨੇ ਅੱਜ ਦਿਨ ਬੁੱਧਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਕੈਬਿਨੇਟ ਮੰਤਰੀ, ਪੰਜਾਬ ਸਰਕਾਰ ਸ. ਹਰਭਜਨ ਸਿੰਘ ਈ. ਟੀ.ਓ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਡਾਕਟਰ ਮਨਜੀਤ ਸਿੰਘ ਰਟੌਲ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਲਈ ਵਚਨਬੱਧ ਕੀਤਾ ।

ਇਸ ਮੌਕੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਡਾਕਟਰ ਮਨਜੀਤ ਸਿੰਘ ਰਟੌਲ ਦੀ ਹਾਜਰੀ ਵਿੱਚ ਮੈਡੀਕਲ ਅਫ਼ਸਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਿਹਤ ਪੱਖੋਂ ਮੌਜੂਦ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ । ਓਹਨਾਂ ਡਾਕਟਰ ਮਨਜੀਤ ਸਿੰਘ ਰਟੌਲ ਨੂੰ ਓਹਨਾਂ ਦੇ ਹਲਕੇ ਜੰਡਿਆਲਾ ਗੁਰੂ ਵਿਖੇ ਮਿਆਰੀ ਸਿਹਤ ਸਹੂਲਤਾਂ ਦੇਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕਿਹਾ ।

ਇਸ ਮੌਕੇ ਡਾਕਟਰ ਮਨਜੀਤ ਸਿੰਘ ਰਟੌਲ ਨੇ ਕਿਹਾ ਓਹਨਾਂ ਇਸ ਤੋਂ ਪਹਿਲਾ ਵੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਸਿਹਤ ਵਿਭਾਗ ਵਿੱਚ ਦਿੱਤੀਆਂ ਹਨ ਅਤੇ ਮੌਜੂਦਾ ਸਮੇਂ ਸੀ.ਐੱਚ.ਸੀ ਝਬਾਲ ਵਿਖੇ ਬਤੌਰ ਐਸ.ਐਮ.ਓ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਓਹਨਾਂ ਦੀ ਖੁਸ਼ਕਿਸਮਤੀ ਹੈ ਕਿ ਓਹਨਾਂ ਨੂੰ ਮੁੜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੀ ਸੇਵਾ ਕਰਨ ਮੌਕਾ ਮਿਲਿਆ ਹੈ ਜਿਸਨੂੰ ਉਹ ਆਪਣੀ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਸੀ.ਐੱਚ.ਸੀ ਮਾਨਾਂਵਾਲਾ ਦੇ ਮੈਡੀਕਲ ਅਫ਼ਸਰ ਡਾਕਟਰ ਵਿਪਨ ਭਾਟੀਆ, ਡਾ. ਕੰਵਰ ਕੁਲਦੀਪ ਸਿੰਘ ਮੱਲ੍ਹੀ, ਡਾਕਟਰ ਹਰਮੀਤ ਸਿੰਘ, ਡਾਕਟਰ ਹਰਗੁਨ, ਰਿਟਾਇਰਡ ਐਲ.ਐੱਚ.ਵੀ ਕੁਲਵਿੰਦਰ ਕੌਰ, ਖੁਸ਼ਵੰਤ ਸਿੰਘ ਸੀਨੀਅਰ ਸਹਾਇਕ, ਸੌਰਵ ਸ਼ਰਮਾ ਬੀ ਈ ਈ, ਇੰਦਰਪ੍ਰੀਤ ਸਿੰਘ ਕਲਰਕ, ਵਿਵੇਕ ਸ਼ਰਮਾ ਕਲਰਕ, ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ ਕੰਗ, ਗੁਰਪ੍ਰੀਤ ਸਿੰਘ ਸਾਹਿਤ ਪਿੰਡ ਮੇਹਰਬਾਨਪੁਰ ਦੇ ਸਰਪੰਚ ਸੁਖ਼ਨਦੀਪ ਸਿੰਘ, ਡਾਕਟਰ ਸਤਵਿੰਦਰ ਸਿੰਘ ਭੁੱਲਰ,  ਗੁਰਸੇਵਕ ਸਿੰਘ ਅਤੇ ਸ. ਦਲਜੀਤ ਸਿੰਘ ਮੌਜੂਦ ਸਨ।