




Total views : 151803







ਜੰਡਿਆਲਾਗੁਰੂ, 22 ਮਈ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਹਲਕੇ ਦੇ ਦੋ ਨੌਜਵਾਨ ਰੋਬਿਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਉਮਰ 18 ਸਾਲ ਅਤੇ ਅਕਾਸ਼ਦੀਪ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਧਾਰੜ ਦੇ ਰਹਿਣ ਵਾਲੇ ਦੋ ਨੌਜਵਾਨ ਪਿਛਲੇ ਦਿਨੀ ਸੜਕੀ ਹਾਦਸੇ ਵਿੱਚ ਮਾਰੇ ਗਏ ਸਨ ਦੇ ਪਰਿਵਾਰਾਂ ਨੂੰ ਕੈਬਿਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਦਫਤਰ ਜੰਡਿਆਲਾ ਗੁਰੂ ਵਿਖੇ ਰੈਡ ਕਰਾਸ ਰਾਹੀ ਮਾਲੀ ਸਹਾਇਤਾ ਦੇ 50-50 ਹ਼ਜਾਰ ਰੁਪਏ ਦੇ ਚੈਕ ਭੇਟ ਕੀਤੇ। ਉਨ੍ਹਾਂ ਕਿਹਾ ਕਿ ਇੰਨ੍ਹਾ ਦੇ ਜਾਣ ਨਾਲ ਪਰਿਵਾਰਾਂ ਨੂੰ ਪਿਆ ਘਾਟਾ ਤੇ ਪੂਰਾ ਨਹੀ ਕੀਤਾ ਜਾ ਸਕਦਾ ਪਰ ਇਹ ਦੋਵੇ ਨੋਜਵਾਨ ਆਪਣੇ ਪਰਿਵਾਰਾਂ ਦਾ ਵੱਡਾ ਸਹਾਰਾ ਸਨ।
ਸਰਦਾਰ ਈਟੀਓ ਨੇ ਕਿਹਾ ਕਿ ਸਰਕਾਰ ਤੁਹਾਡੇ ਨਾਲ ਹੈ ਅਤੇ ਲੋੜ ਪੈਣ ਤੇ ਪਰਿਵਾਰਾਂ ਦੀ ਹੋਰ ਵੀ ਸਹਾਇਤਾ ਕੀਤੀ ਜਾਵੇਗੀ।
ਕੈਪਸ਼ਨ : ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਸੜਕੀ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇ ਚੈਕ ਦਿੰਦੇ ਹੋਏ।






