




Total views : 148943







ਨਸ਼ਾ ਤਸਕਰਾਂ ਲਈ ਖੌਫ ਬਣ ਕੇ ਖੜ ਗਏ ਹਨ ਪਿੰਡਾਂ ਦੇ ਲੋਕ ਈਟੀਓ
ਮੱਖਣਵਿੰਡੀ, ਛੀਨਾ ਅਤੇ ਨਵਾਂ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਰੈਲੀਆਂ
ਅੰਮ੍ਰਿਤਸਰ, 26 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ, ਪੰਚਾਂ ਸਰਪੰਚਾਂ ਮੌਤਬਰਾਂ ਅਤੇ ਆਮ ਲੋਕਾਂ ਨਾਲ ਪਿੰਡ ਮੱਖਣਵਿੰਡੀ, ਛੀਨਾ ਅਤੇ ਨਵਾਂ ਪਿੰਡ ਵਿੱਚ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਮੁਖਾਤਿਬ ਹੁੰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਇ ਮਾਰਚ ਤੋਂ ਲੈ ਕੇ ਹੁਣ ਤੱਕ 8 ਤੋਂ ਵੱਧ ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ।
ਉਹਨਾਂ ਕਿਹਾ ਕਿ ਇਹ ਤੁਹਾਡੇ ਲੋਕਾਂ ਦਾ ਸਾਥ ਹੀ ਹੈ ਕਿ ਪੁਲਿਸ ਨੂੰ ਨਸ਼ੇ ਦੀ ਬਰਾਮਦਗੀ ਵਿੱਚ ਇੰਨੀ ਸਫਲਤਾ ਮਿਲੀ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਨਸ਼ੇ ਦੀ ਸਪਲਾਈ ਦਾ ਲੱਕ ਭੰਨਿਆ ਹੈ ਅਤੇ ਹੁਣ ਲੋੜ ਹੈ ਕਿ ਨਸ਼ੇ ਦੀ ਮੰਗ ਨੂੰ ਘੱਟ ਕੀਤਾ ਜਾਵੇ ਇਸ ਲਈ ਉਹ ਵਿਅਕਤੀ ਜੋ ਨਸ਼ਾ ਕਰਦੇ ਹਨ ਦਾ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਜਿਲੇ ਵਿੱਚ ਨਸ਼ਾ ਛਡਾਊ ਸੈਂਟਰ ਖੋਲੇ ਹਨ ਅਤੇ ਅੰਮ੍ਰਿਤਸਰ ਵਿੱਚ 720 ਬੈਡ ਦੀ ਸਮਰੱਥਾ ਵਾਲਾ ਵੱਡਾ ਨਸ਼ਾ ਛੁਡਾਊ ਕੇਂਦਰ ਹੈ ਸੋ ਤੁਸੀਂ ਸਾਰੇ ਆਪਣੇ ਆਂਡ ਗਵਾਂਡ ਜਾਂ ਗਲੀ ਮੁਹੱਲੇ ਵਿੱਚੋਂ ਜੋ ਵੀ ਵਿਅਕਤੀ ਨਸ਼ਾ ਕਰਦਾ ਹੈ ਉਸ ਨੂੰ ਇਸ ਰੋਗ ਦਾ ਰੋਗੀ ਸਮਝਦੇ ਹੋਏ ਇਲਾਜ ਕਰਵਾਉਣ ਲਈ ਲੈ ਕੇ ਆਓ, ਅਸੀਂ ਉਸ ਦਾ ਮੁਫਤ ਇਲਾਜ ਕਰਕੇ ਉਸ ਨੂੰ ਪੈਰਾਂ ਸਿਰ ਖੜੇ ਕਰਾਂਗੇ। ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਕੀਤੇ ਹਨ।
ਇਸ ਮੌਕੇ ਸੰਬੋਧਨ ਕਰਦੇ ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਇਲਾਕੇ ਦੇ ਲੋਕਾਂ ਦੀ ਪਿੱਠ ਥਾਪੜ ਦੀਆਂ ਕਿਹਾ ਕਿ ਹੁਣ ਤੁਹਾਡਾ ਖੌਫ ਨਸ਼ਾ ਤਸਕਰਾਂ ਨੂੰ ਸਤਾਉਣ ਲੱਗਾ ਹੈ। ਤੁਸੀਂ ਜਿਸ ਤਰ੍ਹਾਂ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰਾਂ ਵਿਰੁੱਧ ਜਹਾਦ ਖੜਾ ਕੀਤਾ ਹੈ ਉਸ ਤੋਂ ਇਸ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਨਸ਼ਾ ਤਸਕਰੀ ਦੀ ਖੇਡ ਬਹੁਤੇ ਦਿਨ ਨਹੀਂ ਚੱਲੇਗੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਨਸਾ ਤਸਕਰਾਂ ਵੱਲੋਂ ਦੋ ਨੰਬਰ ਦੇ ਪੈਸੇ ਨਾਲ ਬਣਾਈਆਂ ਜਾਇਦਾਤਾਂ ਮਲੀਆ ਮੇਟ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 31 ਮਈ ਤੱਕ ਦਾ ਸਮਾਂ ਮਿਥਿਆ ਹੈ ਅਤੇ ਜੇਕਰ ਤੁਹਾਡਾ ਸਾਥ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਨਸ਼ੇ ਦੇ ਇਸ ਕੋੜ ਨੂੰ ਗਲੋਂ ਲਾ ਦੇਵੇਗਾ।
ਇਸ ਮੌਕੇ ਗੁਰਵਿੰਦਰ ਸਿੰਘ ਚੇਅਰਮੈਨ, ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ ਨਵਾਂ ਪਿੰਡ, ਕੰਵਲ ਸਿੰਘ, ਹਰਪ੍ਰੀਤ ਸਿੰਘ ਜੰਡ, ਨਿਰਵੈਲ ਸਿੰਘ, ਸੁਖਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।






