




Total views : 161406






Total views : 161406ਨੌਜਵਾਨ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਕਰਨ ਨੂੰ ਦੇਣ ਤਰਜੀਹ
ਅੰਮ੍ਰਿਤਸਰ 23 ਜੂਨ-( ਡਾ. ਮਨਜੀਤ ਸਿੰਘ)-ਫਿਊਚਰ ਟਾਈਕੂਨ (ਭਵਿੱਖ ਦੇ ਕਾਰੋਬਾਰੀ) ਅੰਮ੍ਰਿਤਸਰ ਇੱਕ ਵੱਖਰੀ ਪਹਿਲ ਹੈ ਜੋ ਸ਼ਹਿਰ ਵਿੱਚ ਉੱਦਮੀ ਭਾਵਨਾ ਨੂੰ ਖੋਜਣ, ਵਿਕਸਤ ਕਰਨ ਲਈ ਸਮਰਪਿਤ ਹੈ। ਜਿੱਥੇ ਚਾਹਵਾਨ ਕਾਰੋਬਾਰੀ ਆਗੂ ਆਪਣੇ ਨਵੀਨਕਾਰੀ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲ ਸਕਦੇ ਹਨ। ਫਿਊਚਰ ਟਾਈਕੂਨ ਇੱਕ ਵਿਹਾਰਕ ਸਿਖਲਾਈ, ਮਾਹਰ ਸਲਾਹ, ਅਤੇ ਅਸਲ-ਸੰਸਾਰ ਵਪਾਰਕ ਚੁਣੌਤੀਆਂ ਦੇ ਸੰਪਰਕ ਨੂੰ ਜੋੜ ਕੇ, ਇਹ ਪਹਿਲ ਕੱਚੀ ਪ੍ਰਤਿਭਾ ਅਤੇ ਉੱਦਮੀ ਸਫਲਤਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ। ਇਸ ਦਾ ਆਯੋਜਿਨ ਸ਼੍ਰੀਮਤੀ ਸ਼ਾਕਸੀ ਸਾਹਨੀ ਡਿਪਟੀ ਕਮਿਸ਼ਨਰ,ਅੰਮ੍ਰਿਤਸਰ ਨੇ ਕੀਤਾ। ਜਿਸ ਵਿੱਚ ਛੇ ਕੈਟਾਗਰੀਆਂ ਵਿੱਚ ਲਗਭਗ 1300 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ।ਜਿਸ ਵਿੱਚ ਹਰੇਕ ਕੈਟਾਗਰੀ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਾਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਅੰਮ੍ਰਿਤਸਰ ਟੂਰਜ਼ਿਮ ਦੀ ਹੱਬ ਹੈ ਅਤੇ ਖਾਣ-ਪਾਣ ਦੇ ਸ਼ੌਕੀਨਾਂ ਲਈ ਲਾਜਵਾਬ ਜਗ੍ਹਾ ਹੈ। ਜਿਸ ਤਹਿਤ ਖਾਲਸਾ ਕੁਲਚੇ ਅੰਮ੍ਰਿਤਸਰ ਵੱਲੋਂ ਚੌਥੀ ਪੀੜ੍ਹੀ ਕੇਵਲ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਨਹੀਂ ਪੂਰੇ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ।ਜਿਸ ਦੀ ਜਿਊਂਦਾ ਜਾਗਦਾ ਮਿਸਾਲ ਸ੍ਰ.ਅਮਨਜਿੰਦਰ ਸਿੰਘ ਆਪਣੀ ਬੇਟੀ ਅਤੇ ਦੋ ਬੇਟਿਆਂ ਸਮੇਤ ਇਸ ਕੰਮ ਨੂੰ ਅੱਗੇ ਵਧਾ ਰਹੇ ਹਨ।ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸੀ ਸਾਹਨੀ ਵੱਲੋ ਖਾਲਸਾ ਕੁਲਚਾ ਸ੍ਰ. ਅਮਨਜਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਬੁਲਾ ਕੇ ਭਵਿੱਖ ਦੇ ਕਾਰੋਬਾਰੀ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜਿਲ੍ਹੇ ਦੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਕੰਮ ਕਰਨ ਦੇ ਸ਼ੌਕੀਨਾਂ ਲਈ ਇੱਕ ਜਿਲ੍ਹਾ ਪੱਧਰੀ ਫੂਡ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਵਿੱਚ ਜਿਲ੍ਹੇ ਦੇ ਖਾਣ-ਪੀਣ ਨਾਲ ਸਬੰਧਿਤ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਸੂਝਵਾਨ ਵਿਅਕਤੀਆਂ ਨੂੰ ਇਸ ਫੂਡ ਕਮੇਟੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਨੌਜਵਾਨ ਆਪਣੇ ਦੇਸ਼ ਵਿੱਚ ਰਹਿ ਕੇ ਆਪਣਾ ਕਾਰੋਬਾਰ ਸਥਾਪਿਤ ਕਰ ਸਕਦੇ ਹਨ। ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ।
ਇਸ ਮੌਕੇ ਖਾਲਸਾ ਕੁਲਚੇ ਵਾਲੇ ਸ਼੍ਰ. ਅਮਨਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਕੰਮ ਉਨ੍ਹਾਂ ਦੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਚੌਥੀ ਪੀੜ੍ਹੀ ਤੱਕ ਦਾਖ਼ਲ ਹੋ ਗਿਆ ਹੈ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਵੀ ਬਾਹਰ ਜਾਣਾ ਚਾਹੁੰਦੇ ਹਨ ਅਤੇ ਵਿਦੇਸ਼ਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ।ਪਰ ਉਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਬਿਜ਼ਨਸ ਫ੍ਰੈਚ ਆਈ.ਜੀ ਮਾਡਲ ਤੇ ਕੰਮ ਕਰਨਾ ਸ਼ੁਰੂ ਕਰ ਲਿਆ ਹੈ। ਉਨ੍ਹਾਂ ਦੇ ਬਣਾਏ ਹੋਏ ਕੁਲਚੇ ਦੇਸ਼ਾਂ-ਵਿਦੇਸ਼ਾਂ ਵਿੱਚ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਲਈ ਦੱਸਿਆ ਕਿ ਕੁਲਚੋ 60 ਘੰਟੇ ਤੱਕ ਤਾਜ਼ੇ ਰਹਿ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਕੰਮ ਦੀ ਸਲਾਘਾਯੋਗ ਪ੍ਰਸੰਸ਼ਾ ਕੀਤੀ ਕਿ ਭਵਿੱਖ ਅਤੇ ਕਾਰੋਬਾਰੀ ਵਿੱਚ ਵੀ ਨੌਜ਼ਵਾਨਾਂ ਨੂੰ ਆਪਣੇ ਤਜਰਬੇ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਅਧਿਕਾਰੀ ਸ੍ਰੀ ਮੁਕੇਸ਼ ਸਾਰੰਗਲ, ਡਿਪਟੀ ਸੀ.ਓ ਸ੍ਰੀ ਤੀਰਥਪਾਲ ਸਿੰਘ ਅਤੇ ਡੀ.ਡੀ.ਐੱਫ ਸ੍ਰੀ ਮੁਹੰਦਮ ਬਿਲਾਲ ਅਤੇ ਸ੍ਰੀ ਜਤਿੰਦਰਜੀਤ ਸਿੰਘ ਆਦਿ ਹਾਜਰ ਸਨ।







