




Total views : 154252







ਐਲ ਐਂਡ ਟੀ ਦੇ ਵਾਈਸ ਪ੍ਰੈਜ਼ੀਡੈਂਟ ਅੰਮ੍ਰਿਤਸਰ ਆ ਕੇ ਸਮੇਂ ਸਿਰ ਕੰਮ ਮੁਕੰਮਲ ਕਰਨ ਲਈ ਮਾਈਕਰੋ ਅਤੇ ਮੈਕਰੋ ਪਲਾਨ ਪੇਸ਼ ਕਰਨ- ਐਡੀਸ਼ਨਲ ਕਮਿਸ਼ਨਰ
ਅੰਮ੍ਰਿਤਸਰ 28 ਅਗਸਤ-(ਡਾ. ਮਨਜੀਤ ਸਿੰਘ)- ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ, ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ (ਏ.ਬੀ.ਡਬਲਯੂ.ਐੱਸ.ਐੱਸ) ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕੀਤੀ ਗਈ।
ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਦੀ ਸਹਾਇਤਾ ਨਾਲ ਪੀਮਸਿਪ (PIMSIP) ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਏ.ਬੀ.ਡਬਲਯੂ.ਐੱਸ.ਐੱਸ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ (ਰੀਟਾਇਰਡ ਚੀਫ ਇੰਜੀਨੀਅਰ) ਵਲੋਂ ਐਡੀਸ਼ਨਲ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਪ੍ਰੋਜੈਕਟ ਵਿੱਚ ਇਸ ਵੇਲੇ 500 ਮਜ਼ਦੂਰ ਕੰਮ ਕਰ ਰਹੇ ਹਨ, ਜੋ ਕਿ ਸਮੇਂ ਸਿਰ ਪ੍ਰੋਜੈਕਟ ਮੁਕੰਮਲ ਕਰਨ ਲਈ ਨਾਕਾਫੀ ਹਨ।
ਇਸ ਉੱਤੇ ਲਾਰਸਨ ਐਂਡ ਟੂਬ੍ਰੋ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਵਲੋਂ ਮਜ਼ਦੂਰਾਂ ਦੀ ਗਿਣਤੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ‘ਤੇ ਐਡੀਸ਼ਨਲ ਕਮਿਸ਼ਨਰ ਵਲੋਂ ਕੰਮ ਦੀ ਧੀਮੀ ਗਤੀ ‘ਤੇ ਚਿੰਤਾ ਜਤਾਉਂਦੇ ਹੋਏ ਕੰਪਨੀ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਅਗਲੀ ਮੀਟਿੰਗ ਵਿੱਚ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨਸ ਯੂਨਿਟ ਹੈੱਡ ਮੁਰਲੀ ਮੋਹਨ ਮੂਰਤੀ ਨੂੰ ਨਿੱਜੀ ਤੌਰ ‘ਤੇ ਅੰਮ੍ਰਿਤਸਰ ਬੁਲਾਣ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮਾਈਕਰੋ ਅਤੇ ਮੈਕਰੋ ਪਲਾਨ ਪੇਸ਼ ਕਰਨ।
ਇਸ ਮੌਕੇ ਤੇ ਜਿਤੇਂਦਰ ਵਾਂਸਿਲ ਸੀ.ਐਫ.ਓ., ਲਾਰਸਨ ਐਂਡ ਟੂਬ੍ਰੋ ਤੋਂ ਸੰਜੇ ਕੁਮਾਰ, ਸੁਖਬੀਰ ਸਿੰਘ ਸੀਨੀਅਰ ਪਾਈਪਲਾਈਨ ਇੰਜੀਨੀਅਰ, ਰਣਜੀਤ ਸਿੰਘ ਐਸ.ਡੀ.ਓ., ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
==-






