




Total views : 161406






Total views : 161406ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਚਲਾਈਆਂ ਜਾਣ ਵਾਲੀਆਂ ਕੰਬਾਇਨਾਂ ਤੇ ਕੀਤੀ ਜਾਵੇਗੀ ਸਖਤ ਕਾਰਵਾਈ
ਅੰਮ੍ਰਿਤਸਰ 23, ਸਤੰਬਰ-(ਡਾ. ਮਨਜੀਤ ਸਿੰਘ)- ਜਿਵੇ ਕਿ ਝੋਨੇ ਦੀ ਖਰੀਦ ਸਾਲ 2025-26 ਦੋਰਾਨ ਝੋਨੇ ਦੀ ਕਟਾਈ ਅਤੇ ਆਮਦ ਜ਼ਿਲਾ ਅੰਮ੍ਰਿਤਸਰ ਆਂ ਮੰਡੀਆਂ ਵਿਚ ਹੋ ਰਹੀ ਹੈ। ਹਾਰਵੈਸਟਰ ਕੰਬਾਇਨ ਵਾਲਿਆਂ ਵਲੋ ਝੋਨੇ ਨੂੰ ਸਹੀ ਤਰ੍ਹਾਂ ਪੱਕਣ ਤੋ ਪਹਿਲਾਂ ਕਟਾਈ ਕਰ ਦਿੱਤੀ ਜਾਂਦੀ ਹੈ ਅਤੇ ਕਿਸਾਨਾਂ ਵਲੋ ਵੱਧ ਨਮੀ ਦੇ ਝੋਨੇ ਵਾਲੀ ਮੰਡੀਆਂ ਵਿਚ ਲਿਆਉਣ ਕਾਰਨ ਖਰੀਦ ਏਜੰਸੀਆਂ ਵਲੋ ਝੋਨੇ ਦੀ ਬੋਲੀ ਨਹੀ ਕੀਤੀ ਜਾਂਦੀ,ਜਿਸ ਕਾਰਨ ਮੰਡੀਆਂ ਵਿਚ ਤਨਾਅ ਪੂਰਨ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਤ ਸਮੇ ਕੰਬਾਇਨਾਂ ਰਾਹੀ ਝੋਨੇ ਤੇ ਪਾਬੰਦੀ ਲਗਾਉਣ ਅਤਿ ਜ਼ਰੂਰੀ ਹੈ।
ਮੈ ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ਼੍ਰੀ ਰੋਹਿਤ ਗੁਪਤਾ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲਾ ਅੰਮ੍ਰਿਤਸਰ ਦੀ ਹਦੂਦ ਅੰਦਰ ਸ਼ਾਮ 6.00 ਵਜੇ ਤੋ ਸਵੇਰ 9.00 ਵਜੇ ਤੱਕ ਕੰਬਾਇਨ ਰਾਹੀ ਝੋਨੇ ਦੀ ਕਟਾਈ ਤੇ ਮੁਕੰਮਲ ਪਾਬੰਦੀ ਲਗਾਉਦਾ ਹੈ ਅਤੇ ਇਹ ਪਾਬੰਦੀ 21 ਨਵੰਬਰ, 2025 ਤੱਕ ਲਾਗੂ ਰਹੇਗੀ । ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਚਲਾਈਆਂ ਜਾਣ ਵਾਲੀਆਂ ਕੰਬਾਇਨਾਂ ਤੇ ਸਖਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
==-







