Flash News

ਪ੍ਰਿੰਸੀਪਲ ਤਰੱਕੀਆਂ ਲਈ ਨੰਬਰਾਂ ਦੀ ਲਾਈ ਸ਼ਰਤ ਸਰਕਾਰ ਤੁਰੰਤ ਵਾਪਸ ਲਵੇ – ਬਲਕਾਰ ਵਲਟੋਹਾ

ਖ਼ਬਰ ਸ਼ੇਅਰ ਕਰੋ
048240
Total views : 162070

ਸਿੱਖਿਆ ਮੰਤਰੀ ਧਿਆਨ ਦੇਣ-

ਅੰਮ੍ਰਿਤਸਰ 28 ਸਤੰਬਰ-(ਡਾ. ਮਨਜੀਤ ਸਿੰਘ)- ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਤੇ ਦੂਸਰੇ ਪਾਸੇ ਪਿਛਲੇ 20-25 ਸਾਲਾਂ ਤੋਂ ਬਤੌਰ ਲੈਕਚਰਾਰ ਤੇ ਹੈੱਡ ਮਾਸਟਰ ਸੇਵਾ ਕਰ ਰਹੇ ਤਰੱਕੀ ਦੀ ਉਡੀਕ ਵਿੱਚ ਹਨ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋੰ ਵਿਭਾਗੀ ਲਈ ਅਕਾਦਮਿਕ ਡਿਗਰੀ ਵਿੱਚ 50 ਫੀਸਦੀ ਨੰਬਰ ਹੋਣ ਦੀ ਸ਼ਰਤ ਲਾ ਦਿੱਤੀ ਹੈ। ਯਾਦ ਰਹੇ ਕਿ ਅੱਜ ਤੋਂ 25-30 ਸਾਲ ਪਹਿਲਾਂ ਡਿਗਰੀਆਂ ਕਰਨ ਵਾਲਿਆਂ ਦੇ ਕੁੱਝ ਯੂਨੀਵਰਸਿਟੀਆਂ ਬਹੁਤ ਕੱਸ ਕੇ ਨੰਬਰ ਲਾਉਂਦੀਆਂ ਸਨ। ਇਸ ਵਿਭਾਗੀ ਸ਼ਰਤ ਨਾਲ ਲੰਬੇ ਸਮੇਂ ਤੋਂ ਤਰੱਕੀ ਲਈ ਆਸ ਲਾਈ ਬੈਠੇ ਲੈਕਚਰਾਰ ਤੇ ਹੈੱਡ ਮਾਸਟਰ ਬਹੁਤ ਪ੍ਰੇਸ਼ਾਨ ਹੋਏ। ਇਹ ਵੀ ਜ਼ਿਕਰਯੋਗ ਹੈ ਕਿ ਇਹ ਸ਼ਰਤ ਲਾਉਣ ਲਈ ਵਿਭਾਗ ਵਿੱਚ ਕਿਸੇ ਪੱਧਰ ਤੇ ਵੀ ਨੀਤੀ ਬਣਾਉਣ ਲਈ ਕਿਸੇ ਅਧਿਆਪਕ ਯੂਨੀਅਨ ਨਾਲ ਵਿਚਾਰਿਆ ਨਹੀਂ ਗਿਆ। ਨੰਬਰਾਂ ਦੀ ਸ਼ਰਤ ਸਿਰਫ਼ ਤੇ ਸਿਰਫ਼ 25 ਪ੍ਰਤੀਸ਼ਤ ਸਿੱਧੀ ਭਰਤੀ ਸਮੇਂ ਹੁੰਦੀ ਹੈ। ਇੰਝ ਲੱਗਦਾ ਹੈ ਕਿ ਜਿਵੇਂ ਵਿੱਦਿਆ ਮੰਤਰੀ ਤੋਂ ਪਰੋਖੇ ਹੀ ਅਜਿਹੇ ਫੈਸਲੇ ਲਏ ਜਾ ਰਹੇ ਹਨ। ਕਿਸੇ ਵੀ ਵਿਭਾਗ ਵਿੱਚ ਕਦੇ ਵੀ ਤਰੱਕੀ ਸਮੇਂ ਅਜਿਹੀ ਸ਼ਰਤ ਨਹੀਂ ਹੁੰਦੀ। ਕੁੱਝ ਸਮਾਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਹੋਈਆਂ ਤਰੱਕੀਆਂ ਵਿੱਚ ਵੀ ਅਜਿਹਾ ਕੁੱਝ ਸਾਹਮਣੇ ਨਹੀਂ ਆਇਆ।
ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਸਲਾਹਕਾਰ ਬਲਕਾਰ ਸਿੰਘ ਵਲਟੋਹਾ ਤੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ ਨੇ ਕਿਹਾ ਕਿ ਵਿੱਦਿਆ ਮੰਤਰੀ ਖੁਦ ਧਿਆਨ ਦੇ ਕੇ ਤੁਰੰਤ ਇਹ ਬੇਲੋੜੀ ਤੇ ਗ਼ੈਰ ਵਾਜਬ ਸ਼ਰਤ ਵਾਪਸ ਲੈਣ ਜਿਸ ਨਾਲ ਲੰਬੇ ਸਮੇਂ ਤੋਂ ਤਰੱਕੀ ਉਡੀਕ ਰਹੇ ਲੈਕਚਰਾਰ ਪ੍ਰਿੰਸੀਪਲ ਬਣ ਸਕਣ।