Flash News

ਸਿਹਤ ਵਿਭਾਗ ਵੱਲੋਂ ਰੂਟੀਨ ਟੀਕਾਕਰਨ ਅਤੇ ਐਮ.ਆਰ. ਸੰਬਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਦਾ ਕੀਤਾ ਆਯੋਜਨ-

ਖ਼ਬਰ ਸ਼ੇਅਰ ਕਰੋ
048250
Total views : 162093

ਅੰਮ੍ਰਿਤਸਰ 29 ਸਤੰਬਰ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ ਸਵਰਨਜੀਤ ਧਵਨ ਦੀ ਪ੍ਰਧਾਨਗੀ ਹੇਠਾਂ ਜਿਲ੍ਹਾ ਪੱਧਰੀ ਰੁਟੀਨ ਇਮੁਨਾਈਜੇਸ਼ਨ ਅਤੇ ਮੀਜ਼ਲ ਰੁਬੇਲਾ ਸੰਬਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਣ ਜਿਲ੍ਹੇ ਭਰ ਦੇ ਬਲਾਕ ਐਜੂਕੇਟਰ, ਐਲ.ਐਚ. ਵੀ. ਅਤੇ ਪੈਰਾਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਟੀਕਾਕਰਣ ਅਫਸਰ ਡਾ ਭਾਰਤੀ ਨੇ ਕਿਹਾ ਕਿ ਰੁਟੀਨ ਟੀਕਾਕਰਣ ਰਾਹੀਂ 12 ਮਾਰੂ ਬੀਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਇਸ ਲਈ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੁਕੰਮਲ ਟੀਕਾਕਰਣ ਕਰਵਾ ਕੇ ਇਹਨਾਂ ਮਾਰੂ ਬੀਮਾਰੀਆਂ ਤੋਂ ਹਮੇਸ਼ਾਂ ਲਈ ਸੁਰੱਖਿਅਤ ਕਰਨ। ਇਸ ਤੋਂ ਇਲਾਵਾ ਯੂ ਵਿਨ ਐਪ ਤੇ ਬੱਚਿਆਂ ਦੇ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪ ਲੋਡ ਕੀਤਾ ਜਾਂਦਾ ਹੈ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ੍ਹਾ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ, ਜਿਸ ਨਾਲ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਦੀ ਮਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ। ਇਸ ਅਵਸਰ ਤੇ ਵਿਸ਼ਵ ਸਿਹਤ ਸੰਸਥਾ ਵਲੋਂ ਡਾ ਇਸ਼ਿਤਾ ਵਲੋਂ ਇਸ ਸੰਬਧੀ ਬੜੇ ਵਿਸ਼ਥਾਰ ਨਾਲ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਬੀ.ਸੀ.ਜੀ. ਅਫਸਰ ਡਾ ਮਨਮੀਤ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਵਿਨੀਤ ਅਤੇ ਸਮੂਹ ਸਟਾਫ ਹਾਜਰ ਸੀ।
==–