




Total views : 162108






Total views : 162108ਅੰਮ੍ਰਿਤਸਰ/ ਅਜਨਾਲਾ, 14 ਅਕਤੂਬਰ-(ਡਾ. ਮਨਜੀਤ ਸਿੰਘ)- ਅੱਜ ਮਿਸ਼ਨ ਚੜ੍ਹਦੀਕਲਾ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ ਚਲਾਏ ਗਏ ਮਿਸ਼ਨ ਸਾਂਝਾ ਉਪਰਾਲਾ ਅਧੀਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਸੱਦੇ ਨੂੰ ਕਬੂਲਦਿਆਂ ਹੋਇਆ ਹੋਇਆ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪੀੜਤਾਂ ਦੇ ਮੁੜ ਵਸੇਬੇ ਵਿਚ ਰੁੱਝ ਗਈਆਂ ਹਨ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ। ਜਿਸ ਤਹਿਤ ਅੱਜ ਜ਼ਿਲਾ ਸਿੱਖਿਆ ਅਫਸਰ (ਸੈ ਸਿ) ਸ਼੍ਰੀ ਰਾਜੇਸ਼ ਸ਼ਰਮਾ, ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਕ੍ਰਾਸ ਸੋਸਾਇਟੀ ਅੰਮ੍ਰਿਤਸਰ ਦੇ ਸਕੱਤਰ ਸ਼੍ਰੀ ਸੈਮਸਨ ਮਸੀਹ ਦੀ ਅਗਵਾਈ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਸਰਕਾਰੀ ਸਕੂਲਾਂ ਚ ਪੜਦੇ ਵਿਿਦਆਰਥੀਆਂ ਦੀ ਮਦਦ ਲਈ ਆਪ ਮੁਹਾਰੇ ਅੱਗੇ ਆਈ ਧਾਰਮਿਕ ਤੇ ਸਮਾਜਿਕ ਸੰਸਥਾ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਵਲੋਂ ਹੜ੍ਹ ਪ੍ਰਭਾਵਿਤ ਅਜਨਾਲਾ ਖੇਤਰ ਦੇ ਸਰਕਾਰੀ ਸਕੂਲਾਂ ਚ ਪੜ੍ਹਦੇ ਬੱਚਿਆਂ ਚ ਸਕੂਲ ਬੈਗ, ਸਿੱਖਿਆ ਸਮੱਗਰੀ ਆਦਿ ਵੰਡਣ ਦੇ ਸਿਲਸਿਲੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਬਾ ਅਤੇ ਸਰਕਾਰੀ ਹਾਈ ਸਕੂਲ ਲੱਖੂਵਾਲ ਵਿਖੇ ਕੁੱਲ 400 ਸਕੂਲ ਬੈਗ ਤੇ ਸਟੇਸ਼ਨਰੀ ਵੰਡੀ ਗਈ।ਸਮੱਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਵਿਸ਼ੇਸ਼ ਬੁਲਾਰੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰਜੀ ਨੇ ਦੱਸਿਆ ਕਿ ਟਰੱਸਟ ਦੇ ਪ੍ਰਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂ ਧਨ, ਮੰਜੇ ਬਿਸਤਰੇ, ਰਾਸ਼ਨ , ਦਵਾਈਆਂ ਤੇ ਹੋਰ ਲੋੜੀਂਦੀਆਂ ਵਸਤਾਂ ਲੋਕਾਂ ਦਰਮਿਆਨ ਵੰਡਣ ਦੀ ਸੇਵਾ ਜਾਰੀ ਹੈ ਅਤੇ ਸਿਿਖਆ ਖੇਤਰ ‘ਚ ਪਹਿਲਾਂ ਦੀ ਨਾਮਨਾ ਖੱਟ ਚੁੱਕੀ ਇਹ ਸੰਸਥਾ ਵਲੋਂ ਕਰੀਬ 1000 ਸਕੂਲ ਬੈਗਾਂ ਤੋਂ ਇਲਾਵਾ ਸਟੇਸ਼ਨਰੀ ਵੰਡੀ ਜਾ ਚੁੱਕੀ ਹੈ ਅਤੇ ਅੱਜ ਦੀ ਤਰਾਂ ਅਗੇ ਵੀ ਬੈਗ ਤੇ ਸਟੇਸ਼ਨਰੀ ਵੰਡਣ ਦੀ ਸਕੂਲਾਂ ‘ਚ ਸੇਵਾ ਜਾਰੀ ਰੱਖਗੇਗੀ। ਇਸ ਮੌਕੇ ਤੇ ਗੱਗੋਮਾਹਲ ਸਕੂਲ ਲੈਕਚਰਾਰ ਪ੍ਰਿਤਪਾਲ ਸਿੰਘ, ਥੋਬਾ ਸਕੂਲ ਇੰਚਾਰਜ ਰਵੀਦੀਪ ਸਿੰਘ , ਸਰਕਾਰੀ ਹਾਈ ਸਕੂਲ ਲੱਖੂਵਾਲ ਦੇ ਇੰਚਾਰਜ ਰਣਜੀਤ ਸਿੰਘ ਭੁੱਲਰ, ਪੰਕਜ ਸਿੰਘ, ਮਨਦੀਪ ਸਿੰਘ ਭੋਲਾ, ਡਾ: ਪਰਮਜੀਤ ਸਿੰਘ ਰਿੰਕੂ, ਜਤਿੰਦਰ ਸਿੰਘ, ਸਵਰਨਜੀਤ ਕੁਮਾਰ, ਜੋਯਾ ਸਚਦੇਵਾ, ਰੇਖਾ ਸਰੀਨ,ਪੁਸ਼ਪਿੰਦਰ ਸਿੰਘ, ਮੇਜਰ ਸਿੰਘ ਆਦਿ ਨੇ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਦਾ ਜਿੱਥੇ ਧੰਨਵਾਦ ਕੀਤਾ, ਉਥੇ ਕਿਹਾ ਕਿ ਟਰੱਸਟ ਵਲੋਂ ਭੇਂਟ ਕੀਤੀਆਂ ਨਵੀਂਆਂ ਕਾਪੀਆਂ,ਕਿਤਾਬਾਂ, ਬੈਗ ਤੇ ਹੋਰ ਸਟੇਸ਼ਨਰੀ ਨਾਲ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ‘ਚ ਆਪਣੀ ਸੁੱਚਜੀ ਪੜਾਈ ਜਾਰੀ ਰੱਖਣ ਨੂੰ ਉਤਸ਼ਾਹ ਮਿਿਲਆ ਹੈ।
ਕੈਪਸ਼ਨ: ਸਕਾਰੀ ਸੀਨੀ: ਸੈਕੰ: ਸਕੂਲ ਗੱਗੋਮਾਹਲ ਵਿਖੇ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਵਲੋਂ ਵਿਿਦਆਰਥੀਆਂ ‘ਚ ਮੁਫਤ ਸਕੂਲ ਬੈਗ ਤੇ ਹੋਰ ਸਟੇਸ਼ਨਰੀ ਵੰਡੇ ਜਾਣ ਦਾ ਦ੍ਰਿਸ਼।







