




Total views : 161406






Total views : 161406ਜੰਡਿਆਲਾ ਗੁਰੂ, 6 ਅਪ੍ਰੈਲ (ਸਿਕੰਦਰ ਮਾਨ)- ਗੁਰਦੁਆਰਾ ਸੰਤਸਰ ਸਾਹਿਬ ਕਲੋਨੀ ਮੱਲੀਆਣਾ ਜੰਡਿਆਲਾ ਗੁਰੂ ਵਿਖੇ ‘ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ’ ਜੰਡਿਆਲਾ ਗੁਰੂ ਅਤੇ ਹੋਰ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰੰਬਧਕ ਕਮੇਟੀਆਂ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਸਿੰਘ ਪੱਪੀ ਦੀ ਰਹਿਨੁਮਾਈ ਹੇਠ ਹੋਈ।
ਇਹ ਨਗਰ ਕੀਰਤਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਹੋਰ ਗੁਰਦੁਆਰਾ ਸਾਹਿਬ ਪ੍ਰੰਬਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਦਿਵਸ ਸਥਾਪਨਾ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਪੁਰਾਣਾ ਦਰਵਾਜ਼ਾ ਤੋਂ 12 ਅਪ੍ਰੈਲ ਦਿਨ ਸ਼ੁਕਰਵਾਰ ਦੁਪਹਿਰ ਤਿੰਨ ਵਜੇ ਆਰੰਭ ਹੋਵੇਗਾ।
ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪੁਰਾਣਾ ਦਰਵਾਜ਼ਾ ਤੋਂ ਆਰੰਭ ਹੋ ਕੇ ਵਾਲਮੀਕ ਚੌਕ ਤੋਂ ਲੋਕਲ ਬੱਸ ਸਟੈਂਡ ਤੋਂ ਗਲੀ ਮਾਤਾ ਰਾਣੀ ਮੰਦਿਰ ਤੋਂ ਗੁਰਦੁਆਰਾ ਸਾਹਿਬ ਜੋਤੀਸਰ ਕਲੋਨੀ ਤੋਂ ਜੀ.ਟੀ.ਰੋਡ. ਤੋਂ ਸਰਾਂ ਰੋਡ ਜੰਡਿਆਲਾ ਗੁਰੂ ਤੋਂ ਰਘੂਨਾਥ ਕਾਲਜ ਸਾਹਮਣੇ ਝੰਡ ਮਾਰਬਲ ਵਾਲੇ ਬਜ਼ਾਰ ਮੁਹੱਲਾ ਸ਼ੇਖੂਪੁਰਾ, ਸ਼ਹੀਦ ਊਧਮ ਸਿੰਘ ਚੌਕ ਤੋਂ ਦਰਸ਼ਨੀ ਗੇਟ, ਛੋਟਾ ਬਜ਼ਾਰ, ਛੱਤਿਆਂ ਬਜ਼ਾਰ, ਚੌੜਾ ਬਾਜ਼ਾਰ, ਠਠਿਆਰਾ ਬਜ਼ਾਰ, ਬਾਗ ਵਾਲਾ ਖੂਹ , ਪਟੇਲ ਨਗਰ ਤੋਂ ਸ਼ੇਖਫੱਤਾ ਗੇਟ ਤੋਂ ਕਸ਼ਮੀਰੀਆਂ ਬਜ਼ਾਰ ਗੁਰਦੁਆਰਾ ਸਾਹਿਬ ਭਾਈ ਘਨ੍ਹਈਆ ਜੀ, ਪੁਲਿਸ ਚੌਕੀ, ਜੈਨ ਸਕੂਲ, ਲੜਕੀਆਂ ਵਾਲਾ ਸਕੂਲ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਘਾਹ ਮੰਡੀ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਮੁੜ ਸਮਾਪਤ ਹੋਵੇਗਾ।
ਇਸ ਮੌਕੇ ਤੇ ਪ੍ਰਧਾਨ ਭਾਈ ਰਣਧੀਰ ਸਿੰਘ ਪੱਪੀ, ਪ੍ਰਧਾਨ ਭਾਈ ਜਗਜੀਤ ਸਿੰਘ ਬਿੱਟੂ ਤੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਜੂ ਸੱਚਦੇਵਾ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਨਗਰ ਕੀਰਤਨ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਗੁਰਦੁਆਰਾ ਸੰਤਸਰ ਸਾਹਿਬ ਕੋਲਨੀ ਜੰਡਿਆਲਾ ਗੁਰੂ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਜੂ ਸੱਚਦੇਵਾ, ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਹਰਭਾਲ ਸਿੰਘ, ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਬਿੱਟੂ, ਮੱਸਿਆ ਲੰਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸਿਰਤਾਜ ਸਿੰਘ ਬਿੱਟੂ, ਡਾ. ਨਿਰਮਲ ਸਿੰਘ, ਸੁਖਬੀਰ ਸਿੰਘ, ਭਾਈ ਜਸਵੰਤ ਸਿੰਘ ਆਰੇਵਾਲੇ, ਜਤਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ ਗੋਪੀ, ਭਾਈ ਪ੍ਰਮਜੀਤ ਸਿੰਘ ਮਲਹੋਤਰਾ, ਕੁਲਵਿੰਦਰ ਸਿੰਘ ਮਨੀ, ਭਾਈ ਮਨਿੰਦਰ ਸਿੰਘ ਭੋਲਾ, ਭਾਈ ਦਲਜੀਤ ਸਿੰਘ, ਭਾਈ ਮੰਗਲ ਸਿੰਘ, ਭਾਈ ਜਸਬੀਰ ਸਿੰਘ, ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਹਰਕੀਰਤ ਸਿੰਘ, ਭਾਈ ਅਰਜਨ ਸਿੰਘ, ਦਲਜੀਤ ਸਿੰਘ ਝੰਡ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।







