




Total views : 161406






Total views : 161406ਜੰਡਿਆਲਾ ਗੁਰੂ, 06 ਅਪ੍ਰੈਲ-(ਸਿਕੰਦਰ ਮਾਨ)- ਭਾਰਤੀ ਜਨਤਾ ਪਾਰਟੀ ਵੱਲੋਂ ਜੰਡਿਆਲਾ ਗੁਰੂ ਵਿੱਖੇ ਸਥਾਪਨਾ ਦਿਵਸ ਮਨਾਇਆ ਗਿਆ।
ਇਸ ਮੌਕੇ ਸ. ਮਨਜੀਤ ਸਿੰਘ ਰਾਏ ਅਬਜ਼ਰਵਰ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੰਨਾਂ ਲੋਕ ਸਭਾ ਚੋਣਾਂ 2024 ਦੇ ਸਬੰਧ ‘ਚ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਬਿੱਟੂ ਲਾਹੌਰੀਆ ਨੂੰ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਰਾਜੀਵ ਕੁਮਾਰ ਮਾਣਾ ਕਾਰਜਕਾਰੀ ਕਮੇਟੀ ਮੈਂਬਰ ਪੰਜਾਬ, ਹਰਦੀਪ ਸਿੰਘ ਗਿੱਲ ਹਲਕਾ ਇੰਚਾਰਜ, ਕੰਵਰਦੀਪ ਸਿੰਘ ਜਨਰਲ ਸਕੱਤਰ , ਤਜਿੰਦਰ ਸਿੰਘ ਚੰਦੀ ਜਨਰਲ ਸਕੱਤਰ, ਮੈਡਮ ਸ਼ੀਲਾ ਸ਼ਰਮਾ, ਕਪਿਲ ਦੇਵ ਮੰਡਲ ਪ੍ਰਧਾਨ ਜੰਡਿਆਲਾ ਗੁਰੂ, ਕੁੰਨਣ ਸਿੰਘ, ਵਿਸ਼ਾਲਦੀਪ, ਮੁਕੇਸ਼ ਕੁਮਾਰ ਸੋਨੀ, ਲਵਪ੍ਰੀਤ ਟੱਕਰ, ਸੁਖਵਿੰਦਰ ਸਿੰਘ ਰੂਬੀ, ਮਨਜਿੰਦਰ ਸਿੰਘ, ਕੇਸ਼ਵ, ਵਿਨੋਦ ਕੁਮਾਰ, ਰਾਜਨ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।







