ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰਾਂ ਨਾਲ ਮੀਟਿੰਗ

ਖ਼ਬਰ ਸ਼ੇਅਰ ਕਰੋ
048295
Total views : 162179

ਅੰਮ੍ਰਿਤਸਰ, 26 ਅਕਤੂਬਰ-(ਡਾ. ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਅਤੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰ ਰਹੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਮੋਰਚੇ ਦੇ ਇੰਚਾਰਜ ਮੈਡਮ ਸੋਨੀਆ ਮਾਨ ਅਤੇ ਜਿਲ਼ਾ ਇੰਚਾਰਜ ਅੰਮ੍ਰਿਤਸਰ ਸਹਿਰੀ ਦੀਕਸ਼ਤ ਧਵਨ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਹਲਕੇ ਵਿੱਚ ਲੋਕਾਂ ਨਾਲ ਅਜਿਹਾ ਤਾਲਮੇਲ ਬਣਾਉਣਾ ਪਵੇਗਾ ਕਿ ਸਾਨੂੰ ਹਰੇਕ ਨਸ਼ੇ ਦੇ ਰੋਗੀ ਬਾਰੇ ਜਾਣਕਾਰੀ ਹੋਵੇ, ਉਸ ਨੂੰ ਨਸ਼ਾ ਕਿੱਥੋਂ ਆ ਰਿਹਾ ਹੈ, ਕੌਣ ਦੇ ਰਿਹਾ ਹੈ, ਉਸ ਬਾਰੇ ਵੀ ਪਤਾ ਹੋਵੇ, ਤਾਂ ਹੀ ਇਸ ਦੀ ਜੜ ਨੂੰ ਖਤਮ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਹਦਾਇਤਾਂ ਅਨੁਸਾਰ ਸਾਰਾ ਜਿਲਾ ਪ੍ਰਸ਼ਾਸਨ ਇਸ ਕੰਮ ਲਈ ਸਰਗਰਮ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕ ਸਾਨੂੰ ਨਸ਼ੇ ਦੀ ਤਸਕਰੀ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ। ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਲਈ ਦਿਨ ਰਾਤ ਕੰਮ ਕਰ ਰਹੀ ਹੈ ਪਰ ਇਸ ਵਿੱਚ ਲੋਕਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ ਤਾਂ ਹੀ ਸਾਨੂੰ ਨਸ਼ਾ ਤਸਕਰੀ ਦੀ ਸਹੀ ਜਾਣਕਾਰੀ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ ਉੱਤੇ ਕਾਰਵਾਈਆਂ ਬੀਤੇ ਸਮੇਂ ਵਿੱਚ ਕੀਤੀਆਂ ਹਨ ਅਤੇ ਨਸ਼ੇ ਦੇ ਰੋਗੀਆਂ ਨੂੰ ਇਲਾਜ ਲਈ ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਭੇਜਿਆ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਮੁਹਿੰਮ ਨਿਰੰਤਰ ਨਸ਼ੇ ਦੇ ਖਾਤਮੇ ਤੱਕ ਜਾਰੀ ਰਹੇ ਅਤੇ ਤੁਸੀਂ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ। ਮੈਡਮ ਸੋਨੀਆ ਮਾਨ ਨੇ ਇਸ ਮੌਕੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਸੀਂ ਹੋਰ ਬਿਹਤਰ ਤਾਲਮੇਲ ਲਈ ਕੋਆਰਡੀਨੇਟਰਾਂ ਨਾਲ ਰਾਬਤਾ ਕਰ ਰਹੇ ਹਾਂ ਅਤੇ ਇਸ ਲਈ ਟੈਕਨੋਲੋਜੀ ਦੀ ਸਹਾਇਤਾ ਵੀ ਲਈ ਜਾ ਰਹੀ ਹੈ ਜੋ ਕਿ ਛੇਤੀ ਹੀ ਲਾਂਚ ਕੀਤੀ ਜਾਵੇਗੀ। ਸ੍ਰੀ ਦੀਕਸ਼ਿਤ ਧਵਨ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰਾਂ ਵੱਲੋਂ ਕੀਤੀਆਂ ਗਈਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ ਅਤੇ ਉਹਨਾਂ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਅਸੀਂ ਤੁਹਾਡਾ ਹਰ ਤਰ੍ਹਾਂ ਨਾਲ ਸਾਥ ਦੇਵਾਂਗੇ ਅਤੇ ਤੁਸੀਂ ਨਸ਼ਾ ਰੋਗੀਆਂ ਦੇ ਇਲਾਜ ਲਈ ਵੀ ਵੱਧ ਚੜ ਕੇ ਕੰਮ ਕਰੋ।
ਇਸ ਮੀਟਿੰਗ ਵਿੱਚ ਨਸ਼ਾ ਮੁੱਕਤੀ ਮੋਰਚੇ ਵੱਲੋਂ ਜਿਲ਼ਾ ਵਾਇਸ ਕੁਆਰਡੀਨੇਟਰ ਸ੍ਰੀ ਹਨੀ ਨਾਹਰ, ਸ੍ਰੀ ਜੈ ਕੁਕੂ ਬੁੱਟਰ, ਸਾਹਿਬ ਸਿੰਘ, ਕੁਲਵੰਤ ਸਿੰਘ, ਸ੍ਰੀ ਰਾਹਿਲ ਸੇਠ, ਮਨਜੀਤ ਸਿੰਘ, ਰਾਜੇਸ਼ ਹਾਂਡਾ, ਪੰਕਜ ਸੋਹੀ, ਅਜੇ ਮਹਿਰਾ, ਰਾਏ ਭਗਤ ਬਲਵੀਰ ਸਿੰਘ ਕਪੂਰ ਰਣਜੀਤ ਸਿੰਘ ਮਾਸਟਰ ਮੋਹਨ ਲਾਲ ਰਿਸ਼ੀ ਕਪੂਰ, ਐਸ ਕੇ ਕਲੇਰ ਅਤੇ ਵੱਖ-ਵੱਖ ਹਲਕਿਆਂ ਦੇ ਬਲਾਕ ਕੁਆਰਡੀਨੇਟਰ ਸਾਹਿਬਾਨ ਹਜ਼ਾਰ ਸਨ|