




Total views : 139125







ਅੰਮ੍ਰਿਤਸਰ 26 ਅਪ੍ਰੈਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਚੱਲ ਰਹੀ ਚਰਚਾ ਕਿ ਬਾਰਡਰ ਸਿਕਿਉਰਟੀ ਫੋਰਸ ਨੇ ਸਰਹੱਦੀ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਵਾਲੀ ਕਣਕ ਦੋ ਦਿਨਾਂ ਵਿੱਚ ਕੱਟ ਲਈ ਜਾਵੇ, ਬਾਰੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਬੀਐਸਐਫ ਨੇ ਅਜਿਹੀ ਕੋਈ ਵੀ ਅਨਾਉਂਸਮੈਂਟ ਪਿੰਡਾਂ ਵਿੱਚ ਨਹੀਂ ਕਰਵਾਈ। ਉਹਨਾਂ ਦੱਸਿਆ ਕਿ ਮੇਰੀ ਇਸ ਬਾਬਤ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਹੈ ਅਤੇ ਉਹਨਾਂ ਨੇ ਅਜਿਹੀ ਖਬਰ ਨੂੰ ਨਿਰਅਧਾਰ ਕਰਾਰ ਦਿੰਦਿਆਂ ਕਿਹਾ ਕਿ ਬੀਐਸਐਫ ਨੇ ਪਿੰਡਾਂ ਵਿੱਚ ਅਜਿਹੀ ਕੋਈ ਵੀ ਅਨਾਉਂਸਮੈਂਟ ਨਹੀਂ ਕਰਵਾਈ।
ਉਹਨਾਂ ਕਿਹਾ ਕਿ ਅਜਿਹੇ ਗੁਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਜੇ ਕਰ ਕੋਈ ਅਜਿਹੀ ਖਬਰ ਕਿਸੇ ਵੀ ਸੂਤਰ ਤੋਂ ਤੁਹਾਨੂੰ ਮਿਲਦੀ ਹੈ ਤਾਂ ਉਸ ਨੂੰ ਆਪਣੇ ਹਲਕੇ ਦੇ ਪਟਵਾਰੀ, ਤਹਿਸੀਲਦਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਕੋਲੋਂ ਸਪਸ਼ਟ ਕਰ ਲਿਆ ਜਾਵੇ।
ਉਹਨਾਂ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੇ ਮੌਕੇ ਉੱਤੇ ਗੁਮਰਾਹਕੁੰਨ ਖਬਰਾਂ ਨਾ ਚਲਾਉਣ ਅਤੇ ਸੰਜਮਤਾ ਤੋਂ ਕੰਮ ਲੈਣ।






