Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਬਿਜਲੀ ਮੰਤਰੀ ਨੇ ਆ ਰਹੇ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਅਧਿਕਾਰੀਆਂ ਨੂੰ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਦੀ ਕੀਤੀ ਹਦਾਇਤ-

ਖ਼ਬਰ ਸ਼ੇਅਰ ਕਰੋ
050917
Total views : 167411

ਅੰਮ੍ਰਿਤਸਰ, 26 ਅਪ੍ਰੈਲ-(ਡਾ ਮਨਜੀਤ ਸਿੰਘ, ਸਿਕੰਦਰ ਮਾਨ)- ਸ. ਹਰਭਜਨ ਸਿੰਘ ਈ.ਟੀ.ੳ. ਬਿਜਲੀ ਅਤੇ ਪੀ.ਡਬਲਿਊ.ਡੀ ਕੈਬਨਿਟ ਮੰਤਰੀ ਵੱਲੋ ਪੰ.ਰਾ.ਪਾ.ਕਾ.ਲਿਮ ਦੇ ਬਾਰਡਰ ਜੋਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਪੰ.ਰਾ.ਪ.ਕਾ.ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਜੋਏ ਕੁਮਾਰ ਸਿਨਹਾ ਆਈ. ਏ.ਐਸ, ਇੰਜੀ ਇੰਦਰਪਾਲ ਸਿੰਘ ਡਾਇਰੈਕਟਰ ਡਿਸਟ੍ਰੀਬਿਊਸ਼ਨ, ਸ਼੍ਰੀ ਐਸ ਕੇ ਬੇਰੀ ਡਾਇਰੈਕਟਰ ਫਾਇਨੈਸ , ਇੰਜੀ ਦੇਸਰਾਜ ਬੰਗੜ ਮੁੱਖ ਇੰਜੀਨੀਅਰ ਬਾਰਡਰ ਜੋਨ, ਸਮੂਹ ਉਪਮੁੱਖ ਇੰਜੀਨੀਅਰ/ਨਿਗਰਾਨ ਇੰਜੀਨੀਅਰ ਅਧੀਨ ਬਾਰਡਰ ਜੋਨ ਅਤੇ ਉਪਰੇਸ਼ਨ ਅਤੇ ਪੀ ਅਤੇ ਐਮ ਨਾਲ ਸੰਬੰਧਤ ਸਮੂਹ ਵਧੀਕ ਨਿਗਰਾਨ ਇੰਜੀਨੀਅਰ/ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਧੀਨ ਬਾਰਡਰ ਜੋਨ ਵੱਲੋ ਸ਼ਮੂਲੀਅਤ ਕੀਤੀ ਗਈ।
ਉਕਤ ਮੀਟਿੰਗ ਵਿੱਚ ਉਨਾਂ ਵੱਲੋ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪਾਵਰਕਾਮ. ਡਾਇਰੈਕਟਰ ਡਿਸਟ੍ਰੀਬਿਊਸ਼ਨ ਅਤੇ ਬਾਰਡਰ ਜੋਨ ਇੰਜੀਨੀਅਰਜ ਦੀ ਹੋਸਲਾ ਅਫਜਾਈ ਕੀਤੀ ਅਤੇ ਹਦਾਇਤ ਕੀਤੀ ਕਿ ਪਿਛਲੇ ਪੈਡੀ ਸੀਜਨ ਦੀ ਤਰ੍ਹਾਂ ਇਸ ਵਾਰ ਵੀ ਵਡਮੁੱਲੇ ਖਪਤਕਾਰਾਂ ਨੂੰ ਵਧੀਆ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ, ਖਪਤਕਾਰਾਂ ਨੂੰ ਸਮੇ ਸਿਰ ਕੁਨੈਕਸ਼ਨ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਦਿਆਂ ਹੋਇਆਂ ਰੈਜੋਲਿਊਸ਼ਨ ਟਾਈਮ ਨੂੰ ਹੋਰ ਘੱਟ ਕਰਨਾ ਯਕੀਨੀ ਬਣਾਇਆ ਜਾਵੇ।
ਉਨਾਂ ਫੀਲਡ ਵਿੱਚ ਕੰਮ ਕਰ ਰਹੇ ਸਟਾਫ ਨੂੰ ਪੂਰੇ ਸੁਰਖਿਆਂ ਯੰਤਰ ਅਪਣਾਉਦੇ ਹੋਏ ਕੰਮ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਅਣਸੁਖਾਵੀ ਘਟਨਾਵਾ ਨੂੰ ਬਚਾਇਆ ਜਾ ਸਕੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਉਹਨਾਂ ਦੇ ਦਫਤਰ ਅਧੀਨ ਕੰਮ ਕਰਦੇ ਸੀਐਚਬੀ ਕਾਮਿਆਂ ਸਮੇ ਸਮੇ ਸਿਰ ਚੈਕਿੰਗ ਕੀਤੀ ਜਾਵੇ ਕਿ ਉਹਨਾ ਵੱਲੋ ਸੁਰਖਿਆ ਉਪਕਰਣ ਪ੍ਰਾਪਰ ਤਰੀਕੇ ਨਾਲ ਵਰਤੇ ਜਾ ਰਹੇ ਹਨ ਜਾਂ ਨਹੀ। ਕਿਸੇ ਕੁਤਾਹੀ ਦੇ ਸਮੇ ਉਹਨਾਂ ਨੂੰ ਸੰਬੰਧਤ ਕੰਪਨੀ ਦੇ ਨੋਟਿਸ ਵਿੱਚ ਲਿਆਂਦਾ ਜਾਵੇ ਤਾਂ ਜੋ ਕ੍ਰਮਚਾਰੀ/ਕਾਮਿਆ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਕੈਬਨਟ ਮੰਤਰੀ ਵੱਲੋਂ ਵੱਲੋ ਨਵੇ ਕਮਰਸ਼ੀਅਲ਼ ਅਤੇ ਟੈਪਰੇਰੀ ਕੁਨੈਕਸ਼ਨਾਂ ਨੂੰ ਬਿਨਾ ਕੋਈ ਦੇਰੀ ਤੋ ਜਾਰੀ ਕਰਨ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ।