ਗ੍ਰੇਟ ਸਪੋਰਟਸ ਕਲਚਲਰ ਕਲੱਬ ਇੰਡੀਆ ਵੱਲੋਂ “ਦੀ ਪ੍ਰੈਸ ਕਲੱਬ” ਦੀ ਨਵੀ ਬਣੀ ਟੀਮ ਦਾ ਸਨਮਾਨ

ਖ਼ਬਰ ਸ਼ੇਅਰ ਕਰੋ
035609
Total views : 131856

ਅੰਮ੍ਰਿਤਸਰ, 28 ਮਾਰਚ -( ਸਵਿੰਦਰ ਸਿੰਘ )-ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਦੀਆ ਹੋਈਆ ਚੋਣਾਂ ਦੌਰਾਨ “ਦੀ ਪ੍ਰੈਸ ਕਲੱਬ” ਅੰਮ੍ਰਿਤਸਰ ਜੇਤੂ ਰਹਿਣ ਦੀ ਖੁਸ਼ੀ ‘ਚ ਗ੍ਰੇਟ ਸਪੋਰਟਸ ਕਲਚਲਰ ਕਲੱਬ ਇੰਡੀਆ ਦੀ ਟੀਮ ਵੱਲੋਂ ਜੇਤੂ ਰਹੀ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਜਿੰਨਾ ਵਿੱਚ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ, ਸੀਨੀਅਰ ਵਾਇਸ ਪ੍ਰਧਾਨ ਜਸਵੰਤ ਸਿੰਘ ਜੱਸ, ਯੂਨੀਅਰ ਵਾਇਸ ਪ੍ਰਧਾਨ ਵਿਪਨ ਕੁਮਾਰ ਰਾਣਾ, ਜਨਰਲ ਸੈਕਟਰੀ ਮਨਿੰਦਰ ਸਿੰਘ ਮੋਂਗਾ, ਕਾਰਜਕਾਰੀ ਜੋਇੰਟ ਸੈਕਟਰੀ ਰਮਨ ਸ਼ਰਮਾ ਅਤੇ ਕੈਸ਼ੀਅਰ ਕਮਲ ਪਹਿਲਾਵਾਨ ਅਤੇ ਛੇਹਰਟਾ ਕਲੱਬ ਦੇ ਨਵੇਂ ਪ੍ਰਧਾਨ ਬਣੇ ਨਿਤਿਨ ਕਾਲੀਆਂ ਸ਼ਾਮਲ ਹੋਏ।

ਗ੍ਰੇਟ ਸਪੋਰਟਸ ਕਲਚਲਰ ਕਲੱਬ ਇੰਡੀਆ ਦੇ ਪ੍ਰਧਾਨ ਨਵਦੀਪ ਸਹੋਤਾ, ਪੰਜਾਬ ਸੈਕਟਰੀ ਰਾਜੀਵ ਸ਼ਰਮਾ ਨੇ ਜਿੱਥੇ ਪ੍ਰੈਸ ਕਲੱਬ ਦੀ ਪੂਰੀ ਟੀਮ ਨੂੰ ‘ਜੀ ਆਇਆ ਆਖਿਆ’ ਉੱਥੇ ਸਾਰੀ ਟੀਮ ਨੂੰ ਸ਼ੁਭਕਾਮਵਾਂ ਵੀ ਦਿੱਤੀਆਂ ਕਿ ਆਉਣ ਵਾਲੇ ਸਮੇ ਦੇ ਦੌਰਾਨ ਪੂਰੀ ਟੀਮ ਡੱਟ ਕੇ ਅੰਮ੍ਰਿਤਸਰ ਦੇ ਪੱਤਰਕਾਰਾਂ ਦੇ ਹਿੱਤ ਲਈ ਕੰਮ ਕਰਨ ਅਤੇ ਪ੍ਰੈਸ ਕਲੱਬ ਨੂੰ ਬੁਲੰਦੀਆਂ ਤੇ ਲੈ ਕੇ ਜਾਵੇ।

ਇਸ ਮੌਕੇ ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਅਸੀਂ ਅੱਜ ਆਪਣੀ ਪੂਰੀ ਟੀਮ ਗ੍ਰੇਟ ਸਪੋਰਟਸ ਕਲਚਲਰ ਕਲੱਬ ਇੰਡੀਆ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾ ਜਿੰਨਾ ਨੇ ਸਾਨੂੰ ਇਹ ਮਾਨ ਬਖਸ਼ਿਆਂ ਅਤੇ ਅੱਜ ਦਾ ਇਹ ਸਵਾਗਤੀ ਪ੍ਰੋਗਰਾਮ ਰੱਖਿਆ।
ਇਸ ਪ੍ਰੋਗਰਾਮ ਦੇ ਵਿੱਚ ਲੱਕੀ ਸ਼ਰਮਾ, ਰੇਸ਼ਮ ਸਿੰਘ, ਮਨਜਿੰਦਰ ਮਨੀ,ਹਰਜੀਤ ਗਰੇਵਾਲ, ਲਾਲੀ ਗਿੱਲ, ਰਾਜ ਕੁਮਾਰ ਬੱਬਲੂ, ਸੁਖਚੈਨ ਸਿੰਘ ਆਦਿ ਨੇ ਸ਼ਿਰਕਤ ਕੀਤੀ।