Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਚੋਣ ਰਿਹਰਸਲ ’ਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ – ਜਿਲ੍ਹਾ ਚੋਣ ਅਫ਼ਸਰ

ਖ਼ਬਰ ਸ਼ੇਅਰ ਕਰੋ
051750
Total views : 168632

ਅੰਮ੍ਰਿਤਸਰ, 5 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਅੱਜ ਜ਼ਿਲੇ੍ਹ ਵਿਚ ਪੈਂਦੇ 11 ਵਿਧਾਨ ਸਭਾ ਹਲਕਿਆਂ ਵਿਚ ਬਣਾਏ ਗਏ ਪੋÇਲੰਗ ਸਟੇਸ਼ਨਾਂ ਅਤੇ ਗਿਣਤੀ ਕੇਦਰਾਂ ਵਿਖੇ ਪੋਲੰਗ ਸਟਾਫ ਦੀ ਵੱਖ-ਵੱਖ ਥਾਵਾਂ ਤੇ ਰਿਹਰਸਲ ਕਰਵਾਈ ਗਈ ਅਤੇ ਜਿਲ੍ਹਾ ਚੋਣ ਅਧਿਕਾਰੀ ਸ਼੍ਰੀ ਘਨਸ਼ਾਮ ਥੋਰੀ ਵਲੋਂ ਰਿਹਰਸਲਾਂ ਦਾ ਖੁਦ ਜਾਇਜਾ ਲਿਆ ਗਿਆ।
ਰਿਹਰਸਲਾਂ ਦਾ ਜਾਇਜਾ ਲੈਣ ਉਪਰੰਤ ਸ਼੍ਰੀ ਥੋਰੀ ਨੇ ਕਿਹਾ ਕਿ ਜਿਹੜੇ ਕਰਮਚਾਰੀ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਪਾਏ ਗਏ ਹਨ। ਉਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈ ਸਨ ਕਿ ਉਹ ਰਿਹਰਸਲਾਂ ਵਾਲੇ ਦਿਨ ਸਮੇਂ ਸਿਰ ਆਪਣੀ ਡਿਊਟੀ ਤੇ ਰਿਪੋਰਟ ਕਰਨ ਅਤੇ ਜਿਹੜੇ ਕਰਮਚਾਰੀ ਆਪਣੇ ਚੋਣ ਰਿਹਸਲ ਵਿੱਚ ਨਹੀਂ ਪਹੁੰਚੇ, ਉਨਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ। ਜਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ 19 ਅੰਮ੍ਰਿਤਸਰ ਦੱਖਣੀ ਹਲਕੇ ਦੀ ਵੋਟਾਂ ਦੀ ਗਿਣਤੀ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ, 20-ਅਟਾਰੀ ਦੀ ਗਿਣਤੀ ਬੀ:ਬੀ:ਕੇ:ਡੀ:ਏ:ਵੀ ਕਾਲਜ ਅੰਮ੍ਰਿਤਸਰ, 012-ਰਾਜਾਸਾਂਸੀ ਹਲਕੇ ਦੀ ਗਿਣਤੀ ਸਰਕਾਰੀ ਨਰਸਿੰਗ ਕਾਲਜ ਫਾਰ ਗਰਲਜ਼ ਮੈਡੀਕਲ ਐਨਕਲੇਵ, 013-ਮਜੀਠਾ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਕਾਲਜ ਮਜੀਠਾ ਰੋਡ, 015-ਅੰਮ੍ਰਿਤਸਰ ਉਤਰੀ ਦੀ ਗਿਣਤੀ ਸਰਕਾਰੀ ਇੰਸਟੀਚਿਊਟ ਆਫ ਗੌਰਮਿੰਟ ਟੈਕਨਾਲੋਜੀ ਇਨਸਾਈਡ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਕਾਲਜ ਮਜੀਠਾ ਰੋਡ, 017-ਅੰਮ੍ਰਿਤਸਰ ਕੇਂਦਰੀ ਦੀ ਗਿਣਤੀ ਸਰਕਾਰੀ ਆਈ:ਟੀ:ਆਈ ਬੀ ਬਲਾਕ ਰਣਜੀਤ ਐਵੀਨਿਊ, 16-ਅੰਮ੍ਰਿਤਸਰ ਪੱਛਮੀ ਦੀ ਗਿਣਤੀ ਸਰਕਾਰੀ ਪਾਲੀਟੈਕਨੀਕਲ ਕਾਲਜ ਛੇਹਰਟਾ, 18-ਅੰਮ੍ਰਿਤਸਰ ਪੂਰਬੀ ਦੀ ਗਿਣਤੀ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ ਐਮੀਨੈਂਸ ਮਾਲ ਮੰਡੀ ਅਤੇ 11-ਅਜਨਾਲਾ ਹਲਕੇ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ ਵਿਖੋ ਹੋਵੇਗੀ ਅਤੇ 3-ਖਡੂਰ ਸਾਹਿਬ ਹਲਕਾ 14-ਜੰਡਿਆਲਾ ਦੀ ਗਿਣਤੀ ਕਾਮਨ ਰੂਮ ਮੈਸ ਸੀਨੀਅਰ ਸੈਕੰਡਰੀ ਰੈਜੀਡੈਸ਼ੀਅਲ ਸਕੂਲ ਫਾਰ ਮੈਟੋਰੀਅਤ ਅੰਮ੍ਰਿਤਸਰ , 03 ਖਡੂਰ ਸਾਹਿਬ ਹਲਕਾ 25-ਬਾਬਾ ਬਕਾਲਾ ਦੀ ਗਿਣਤੀ ਬੇਸਮੈਟ ਹਾਲ ਸ਼੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾ ਕੇਂਦਰਾਂ ਤੋਂ ਹੀ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ ਇਨ੍ਹਾਂ ਸਥਾਨਾਂ ਤੇ ਪੋਲਿੰਗ ਉਪਰੰਤ ਈ:ਵੀ:ਐਮ ਨੂੰ ਸਟਰਾਂਗ ਰੂਮਾਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਖਿਆ ਜਾਵੇਗਾ ।
ਉਨ੍ਹਾਂ ਦੱਸਿਆ ਕਿ ਲੋਕਸਭਾ ਚੋਣਾਂ ਦੋਰਾਨ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2134 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 16860 ਚੋਣ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਉਨਾਂ ਦੱਸਆ ਕਿ ਅਜਨਾਲਾ ਹਲਕੇ ਲਈ 188, ਰਾਜਾਸਾਂਸੀ ਲਈ 222, ਮਜੀਠਾ ਲਈ 187, ਜੰਡਿਆਲਾ ਲਈ 216, ਅੰਮ੍ਰਿਤਸਰ ਉੱਤਰੀ ਲਈ 204, ਅੰਮ੍ਰਿਤਸਰ ਪੱਛਮੀ ਲਈ 208, ਅੰਮ੍ਰਿਤਸਰ ਕੇਂਦਰੀ ਲਈ 138, ਅੰਮ੍ਰਿਤਸਰ ਪੂਰਬੀ ਲਈ 170, ਅੰਮ੍ਰਿਤਸਰ ਦੱਖਣੀ ਲਈ 169, ਅਟਾਰੀ ਲਈ 198 ਅਤੇ ਬਾਬਾ ਬਕਾਲਾ ਲਈ 234 ਪੋਲਿੰਗ ਬੂਥ ਬਣਾਏ ਗਏ ਹਨ। ਇਸ ਮੌਕੇ ਵਧੀਕ ਕਮਿਸ਼ਨਰ ਸ਼੍ਰੀ ਨਿਕਾਸ ਕੁਮਾਰ, ਵਧੀਕ ਕਮਿਸਨਰ ਨਗਰ ਨਿਗਮ ਸ਼੍ਰੀ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਐਸ ਡੀ ਐਮ ਮਜੀਠਾ ਡਾ: ਹਰਨੂਰ ਕੋਰ ਢਿਲੋ, ਚੋਣ ਕਾਨੂੰਨਗੋ ਸ: ਰਜਿੰਦਰ ਸਿੰਘ ਵੀ ਹਾਜਰ ਸਨ।

====—