Total views : 131856
ਸਾਡੇ ਫੋਜੀ ਵੀਰ ਪ੍ਰਪੰਰਾਵਾਂ ਨੂੰ ਜੀਵਤ ਰੱਖਣ ਲਈ ਵੱਚਨਬੱਧ
ਅੰਮ੍ਰਿਤਸਰ 5 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਪੰਜਾਬ ਦੀ ਸੀਨੀਅਰ ਆਈ ਏ ਐਸ ਅਧਿਕਾਰੀ ਸ਼੍ਰੀਮਤੀ ਰਾਖੀ ਗੁਪਤਾ ਵਲੋ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਾਏ ਗਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਕੀਤਾ ਗਿਆ। ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਆਪਣੇ ਬਹਾਦੂਰ ਸੈਨਿਕਾਂ ਦੀ ਪ੍ਰਪੰਰਾਵਾਂ ਨੂੰ ਯਾਦ ਕਰਦਿਆਂ ਗੀਤ ‘ਮਾਹੀਆ‘ ਦਾ ਲੋਕ-ਅਰਪਣ ਸਮੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਫੋਜੀ ਅਧਿਕਾਰੀ ਵੀ ਹਾਜ਼ਰ ਸਨ। ਇਹ ਗੀਤ ਵਾਈਟ ਹਿਲ ਕੰਪਨੀ ਦੇ ਵਲੋ ਰਿਕਾਰਡ ਕੀਤਾ ਗਿਆ ਹੈ ਅਤੇ ਜਿਸ ਨੂੰ ਆਵਾਜ਼ ਰਾਖੀ ਗੁਪਤਾ ਵਲੋ ਦਿੱਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਰਾਖੀ ਗੁਪਤਾ ਨੇ ਦੱਸਿਆ ਕਿ ਇਹ ਅਥਾਹ ਖੁਸੀ ਦੇ ਪਲ ਹਨ ਕਿ ਮੇਰੇ ਵੱਲੋਂ ਪੰਜਾਬੀ ਵਿਰਾਸਤ ਦੀ ਪੇਸਕਾਰੀ ਕਰਦੇ ਗੀਤ ‘ਮਾਹੀਆ‘ ਦਾ ਲੋਕ-ਅਰਪਣ ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਵਿਹੜੇ ਵਿਚ ਹੋ ਰਿਹਾ ਹੈ। ਇਸ ਮੌਕੇ ਉੱਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਮਿਲੇ ਸਮਰਥਨ ਅਤੇ ਉਤਸਾਹ ਲਈ ਧੰਨਵਾਦੀ ਹਾਂ। ਤੁਹਾਡੀ ਮੌਜੂਦਗੀ ਮੇਰੇ ਵੱਲੋਂ ਕੀਤੇ ਗਏ ਇਸ ਸੰਗੀਤਕ ਉਪਰਾਲੇ ਲਈ ਅਥਾਹ ਹੌਸਲਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ। ਭਾਰਤੀ ਫੌਜ ਵਿਚ ਪੰਜਾਬ ਦੀ ਮੋਹਰੀ ਭੂਮਿਕਾ ਹੈ। ਦੇਸ ਦੀਆਂ ਸਰਹੱਦਾਂ ਉੱਤੇ ਤਾਇਨਾਤ ਆਪਣੇ ਬਹਾਦਰ ਸੈਨਿਕਾਂ ਕਰਕੇ ਹੀ ਅਸੀਂ ਆਜਾਦੀ ਅਤੇ ਸੁਰੱਖਿਆ ਦੀ ਭਾਵਨਾ ਨਾਲ ਜਿੰਦਗੀ ਜਿਊਣ ਅਤੇ ਮਾਣਨ ਦੇ ਸਮਰੱਥ ਹੁੰਦੇ ਹਾਂ। ਉਹਨਾਂ ਪਰਿਵਾਰਾਂ ਦੇ ਜਜਬੇ ਅਤੇ ਕੁਰਬਾਨੀ ਨੂੰ ਵੀ ਸਲਾਮ ਹੈ ਜਿਨ੍ਹਾਂ ਦੇ ਪਰਿਵਾਰਕ ਜੀਅ ਫੌਜ ਵਿਚ ਸੇਵਾਵਾਂ ਨਿਭਾ ਰਹੇ ਹਨ। ਇਹ ਗੀਤ ਸਾਡੇ ਬਹਾਦਰ ਸੈਨਿਕਾਂ ਦੀ ਵੀਰ-ਗਾਥਾ ਪ੍ਰਤੀ ਵੀ ਇਕ ਸਮਰਪਣ ਹੈ। ਇਹ ਗੀਤ, ਸਿਰਫ ਇੱਕ ਧੁਨ ਨਹੀਂ ਹੈ; ਇਹ ਸਾਡੇ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਜਸਨ ਹੈ। ਇਹ ਸਾਡੇ ਵੱਡੇ ਵਡੇਰਿਆਂ ਵੱਲੋਂ ਸਾਨੂੰ ਦਿੱਤੀਆਂ ਗਈਆਂ ਪਰੰਪਰਾਵਾਂ ਪ੍ਰਤੀ ਇੱਕ ਸਰਧਾਂਜਲੀ ਹੈ, ਜੋ ਸਾਡੀ ਚੇਤਨਾ ਦੇ ਬਹੁਤ ਗਹਿਨ ਧਰਾਤਲ ਉੱਤੇ ਗੂੰਜਦੀਆਂ ਹਨ।
ਉਨ੍ਹਾਂ ਕਿਹਾ ਕਿ ਮੈਂ ਅੱਜ ਇਸ ਮੌਕੇ ਆਪਣੇ ਸਾਰੇ ਪਰਿਵਾਰਿਕ ਜੀਆਂ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦਾ ਪਿਆਰ ਅਤੇ ਹੌਸਲਾ ਇਸ ਯਾਤਰਾ ਦੌਰਾਨ ਮੇਰੀ ਮਾਰਗਦਰਸਕ ਰੌਸਨੀ ਰਹੇ ਹਨ। ਤੁਹਾਡੇ ਸਾਰਿਆਂ ਦੇ ਮੇਰੇ ਵਿੱਚ ਨਿਰੰਤਰ ਵਿਸਵਾਸ ਨੇ ਮੈਨੂੰ ਨਿਡਰਤਾ ਨਾਲ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਦੀ ਤਾਕਤ ਦਿੱਤੀ ਹੈ। ਮੈਂ ਆਪਣੇ ਸਾਰੇ ਦੋਸਤਾਂ ਅਤੇ ਰਿਸਤੇਦਾਰਾਂ ਦਾ ਵੀ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਵੱਲੋਂ ਮਿਲੇ ਪਿਆਰ ਅਤੇ ਉਤਸਾਹ ਨੇ ਮੇਰੀ ਸੰਗੀਤਕ ਪ੍ਰਤੀਬੱਧਤਾ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਤੁਹਾਡੇ ਹੌਸਲਾ ਅਫਜਾਈ ਦੇ ਸਬਦਾਂ ਨੇ ਮੇਰੇ ਦਿ੍ਰੜ ਇਰਾਦੇ ਨੂੰ ਹੋਰ ਬਲ ਦਿੱਤਾ ਹੈ। ਇਸ ਮਹੱਤਵਪੂਰਨ ਮੌਕੇ ਤੇ ਆਓ ਅਸੀਂ ਆਪਣੇ ਅਮੀਰ ਸੱਭਿਆਚਾਰਕ ਪਿਛੋਕੜ ਨੂੰ ਯਾਦ ਕਰੀਏ ਅਤੇ ਇਸ ਨੂੰ ਸੰਭਾਲਣ ਦਾ ਯਤਨ ਕਰੀਏ। ਇਹ ਸਾਡੀ ਜਿੰਮੇਵਾਰੀ ਹੈ ਕਿ ਨੌਜਵਾਨ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ। ਆਓ ਅਸੀਂ ਸਾਰੇ ਆਪਣੀਆਂ ਅਮੀਰ ਪਰੰਪਰਾਵਾਂ ਦੀ ਮਹੱਤਤਾ ਨੂੰ ਸਮਝੀਏ ਅਤੇ ਇਸ ਦੇ ਪ੍ਰਸਾਰ ਲਈ ਉਪਰਾਲੇ ਕਰੀਏ । ਆਓ ਰਲ ਕੇ ਆਪਣੇ ਪੰਜਾਬੀ ਵਿਰਸੇ ਦੀ ਸੰਭਾਲ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਜਾ ਸਕੇ । ਮੈਂ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਅੱਜ ਆਪਣੇ ਕੀਮਤੀ ਸਮੇਂ ਵਿੱਚੋ ਕੁਝ ਪਲਾਂ ਲਈ ਮੇਰੇ ਵੱਲੋਂ ਗਾਏ ਗਏ ਗੀਤ “ਮਾਹੀਆ“ ਦੇ ਲੋਕ ਅਰਪਣ ਸਮਾਗਮ ਵਿਚ ਸਮੂਲੀਅਤ ਕਰਨ ਲਈ ਤਹਿਦਿਲੋਂ ਧੰਨਵਾਦ ਅਤੇ ਸੁਭਕਾਮਨਾਵਾਂ ।
ਦੱਸਣਯੋਗ ਹੈ ਕਿ ਸ਼੍ਰੀਮਤੀ ਰਾਖੀ ਭੰਡਾਰੀ ਗੁਪਤਾ ਪੰਜਾਬ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਹਨ ਸ਼੍ਰੀਮਤੀ ਰਾਖੀ ਗੁਪਤਾ 1997 ਪੰਜਾਬ ਬੈਚ ਦੇ ਅਧਿਕਾਰੀ ਹਨ ਅਤੇ ਨੈਸ਼ਨਲ ਡਿਫੈਸ ਅਕੈਡਮੀ ਤੋ ਆਪਣਾ ਕੋਰਸ ਪੂਰਾ ਕੀਤਾ ਹੈ ਜਿਸ ਕਾਰਨ ਇੰਨ੍ਹਾਂ ਦਾ ਫੋਜ ਦੇ ਨਾਲ ਲਗਾਅ ਹੋ ਗਿਆ। ਸ਼੍ਰੀਮਤੀ ਰਾਖੀ ਗੁਪਤਾ ਜਾਇੰਟ ਸਕੱਤਰ ਗ੍ਰਹਿ ਮੰਤਰਾਲੇ ਵਜੋ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਹੋਰ ਕਈ ਅਹਿਮ ਅਹੁੱਦਿਆਂ ਦੀ ਜਿੰਮੇਵਾਰੀ ਨਿਭਾ ਚੁੱਕੇ ਹਨ ਅਤੇ ਇਸ ਵੇਲੇ ਵੀ ਉਚ ਅਹੁੱਦੇ ਤੇ ਕੰਮ ਕਰ ਰਹੇ ਹਨ। ਸ਼੍ਰੀਮਤੀ ਰਾਖੀ ਗੁਪਤਾ ਨੇ ਭਾਰਤ ਦੇ ਬਾਹਰਲੇ ਮੁਲਕਾਂ ਵਿਚ ਗਏ ਵਿਦੇਸ਼ੀ ਡੈਲੀਗੇਸ਼ਨਾਂ ਦੀ ਅਗਵਾਈ ਵੀ ਕੀਤੀ ਹੈ ਅਤੇ ਸ਼ਮੂਲੀਅਤ ਵੀ ਕੀਤੀ ਹੈ ਅਤੇ ਪੰਜਾਬ ਵਿਚ ਪਿਛਲੇ ਸਾਲ ਕਰਵਾਏ ਗਏ ਟੂਰੀਜ਼ਮ ਸਮਿੱਟ ਵੀ ਇੰਨ੍ਹਾਂ ਦੀ ਅਗਵਾਈ ਵਿਚ ਹੀ ਹੋਇਆ ਹੈ। ਸ਼੍ਰੀਮਤੀ ਰਾਖੀ ਗੁਪਤਾ ਨੂੰ ਸਾਲ 2011 ਵਿਚ ਨਾਰੀ ਸ਼ਕਤੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਵਲੋ ਇੰਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀਮਤੀ ਰਾਖੀ ਗੁਪਤਾ ਦੇ ਪਤੀ ਅੰਮ੍ਰਿਤਸਰ ਜਿਲੇ੍ ਨਾਲ ਹੀ ਸਬੰਧਤ ਹਨ ਅਤੇ ਸ਼੍ਰੀਮਤੀ ਰਾਖੀ ਗੁਪਤਾ ਵਲੋ ਪਹਿਲਾਂ ਵੀ 3 ਧਾਰਮਿਕ ਗੀਤ ਕੱਢੇ ਜਾ ਚੁੱਕੇ ਹਨ ਜੋ ਕਿ ਲੋਕਾਂ ਵਲੋ ਕਾਫੀ ਪਸੰਦ ਕੀਤੇ ਗਏ ਹਨ। ਸ਼੍ਰੀਮਤੀ ਰਾਖੀ ਗੁਪਤਾ ਮੂਲ ਰੂਪ ਵਿਚ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਇੰਨ੍ਹਾਂ ਦਾ ਬਚਪਨ ਤੋ ਹੀ ਪੰਜਾਬ ਦੇ ਸਭਿਆਚਾਰ ਤੋ ਪ੍ਰਭਾਵਿਤ ਰਹੇ ਹਨ ਅਤੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਨਾਲ ਲਗਾਅ ਹੋਣ ਕਰਕੇ ਕੁਦਰਤੀ ਦੇਣ ਨਾਲ ਹੀ ਇੰਨ੍ਹਾਂ ਨੂੰ ਪੰਜਾਬ ਕਾਡਰ ਮਿਲਿਆ ਅਤੇ ਇਹ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਗੀਤ ਦੀ ਘੁੰਡ ਚੁਕਾਈ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ, ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਪ੍ਰਸਿੱਧ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ, ਦੀਪਾ ਸ਼ਾਹੀ, ਕੈਪਟਨ ਹਿੰਮਾਸੂ, ਆਰ ਐਸ ਸਚਦੇਵਾ, ਫਿਕੀ ਫਲੋ ਤੋ ਹਿੰਮਾਨੀ ਅਰੋੜਾ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਤੋ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਕੈਪਸ਼ਨ : ਵੱਖ ਵੱਖ ਤਸਵੀਰਾਂ