ਗੁਰਦੀਪ ਸਿੰਘ ਨਾਗੀ ਸਰਬਸੰਮਤੀ ਨਾਲ 13ਵੀਂ ਵਾਰ ਮਾਝਾ ਪ੍ਰੈਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨ ਬਣੇ

ਖ਼ਬਰ ਸ਼ੇਅਰ ਕਰੋ
035606
Total views : 131852

ਜਸਵੰਤ ਸਿੰਘ ਮਾਂਗਟ ਨੂੰ ਜਨਰਲ ਸਕੱਤਰ ਤੇ ਅੰਮ੍ਰਿਤਪਾਲ ਸਿੰਘ ਨੂੰ ਸਰਪ੍ਰਸਤ ਥਾਪਿਆ
ਜੰਡਿਆਲਾ ਗੁਰੂ, 6 ਮਈ (ਸਿਕੰਦਰ ਮਾਨ)-ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ (ਰਜਿ:) ਦੀ ਅਹਿਮ ਮੀਟਿੰਗ ਕਲੱੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱੱਚ ਕਲੱਬ ਦੀ ਇਸ ਵਰ੍ਹੇ ਦੀ ਚੋਣ ਸਮੇਤ ਸਾਲ ਭਰ ਦੀਆਂ ਗਤੀਵਿਧੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੌਜੂਦ ਵੱਖ-ਵੱਖ ਅਦਾਰਿਆਂ ਨਾਲ ਜੁੜੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਪਿਛਲੇ ਕਰੀਬ ਢਾਈ ਦਹਾਕੇ ਤੋਂ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਦੇ ਨਾਲ ਲੰਬੇ ਸਮੇਂ ਤੋਂ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨਗੀ ਕਰ ਰਹੇ ਗੁਰਦੀਪ ਸਿੰਘ ਨਾਗੀ ਨੂੰ 13ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ।

ਇਸ ਤੋਂ ਇਲਾਵਾ ਜਸਵੰਤ ਸਿੰਘ ਮਾਂਗਟ ਨੁੰ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਨੂੰ ਸਰਪ੍ਰਸਤ, ਗੁਰਪਾਲ ਸਿੰਘ ਰਾਏ ਨੂੰ ਸਕੱਤਰ, ਹਰੀਸ਼ ਕੱਕੜ ਤੇ ਸਿਮਰਤਪਾਲ ਸਿੰਘ ਬੇਦੀ ਨੂੰ ਮੀਤ ਪ੍ਰਧਾਨ, ਸਵਿੰਦਰ ਸਿੰਘ ਲਹੌਰੀਆ ਤੇ ਸੁਖਦੇਵ ਸਿੰਘ ਬੱਬੂ ਨੂੰ ਖਜਾਨਚੀ, ਕੁਲਦੀਪ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਨੂੰ ਕਾਨੂੰਨੀ ਸਲਾਹਕਾਰ, ਕੁਲਜੀਤ ਸਿੰਘ ਨੂੰ ਬੁਲਾਰਾ, ਪਰਵਿੰਦਰ ਸਿੰਘ ਮਲਕ ਤੇ ਪ੍ਰਗਟ ਸਿੰਘ ਨੂੰ ਪ੍ਰਚਾਰ ਸਕੱਤਰ, ਪਰਮਜੀਤ ਸਿੰਘ ਤੇ ਸਤਿੰਦਰ ਸਿੰਘ ਅਠਵਾਲ ਨੂੰ ਪ੍ਰੈਸ ਸਕੱਤਰ, ਸਤਪਾਲ ਵਿਨਾਇਕ ਤੇ ਕੁਲਦੀਪ ਸਿੰਘ ਖਹਿਰਾ ਨੂੰ ਮੁੱਖ ਸਲਾਹਕਾਰ, ਡਾਕਟਰ ਗੁਰਮੀਤ ਸਿੰਘ ਨੰਡਾ ਤੇ ਮਨਦੀਪ ਸਿੰਘ ਜੰਮੂ ਨੂੰ ਸੰਯਕੁਤ ਸਕੱਤਰ ਨਿਯਕੁਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਹੈਪੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ।

ਇਸ ਦੌਰਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਸਮੂਹ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਅਤੇ ਪੱਤਰਕਾਰ ਭਾਈਚਾਰੇ ਦੇ ਭਲੇ ਹਿੱਤ ਹਮੇਸ਼ਾਂ ਤੱਤਪਰ ਰਹਿਣਗੇ। ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਕਲੱਬ ਦੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਕਲੱਬ ਦੀਆਂ ਪਿਛਲੇ ਵਰ੍ਹੇ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਵਿਚ ਵੀ ਸਮੂਹ ਸਾਥੀਆਂ ਦੇੇ ਉੱਦਮ ਤੇ ਸਹਿਯੋਗ ਨਾਲ ਸਮਾਜ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਭਰੋਸਾ ਦੁਆਇਆ। ਪ੍ਰਧਾਨ ਨਾਗੀ ਨੇ ਸਤਿੰਦਰ ਸਿੰਘ ਅਠਵਾਲ ਤੇ ਪ੍ਰਗਟ ਸਿੰਘ ਦੇ ਮੁੜ ਮਾਝਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ।
ਕੈਪਸ਼ਨ: ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ 13ਵੀਂ ਵਾਰ ਪ੍ਰਧਾਨ ਚੁਣੇ ਗਏ ਗੁਰਦੀਪ ਸਿੰਘ ਨਾਗੀ ਸਮੁੱਚੀ ਟੀਮ ਨਾਲ।