Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਕਿਸੇ ਵੀ ਤਰਾਂ ਦੀ ਨਵੀਂ ਜਮੀਨੀ ਪੱਧਰ ਦੀ ਖੋਜ ਲਈ ਐਵਾਰਡ ਲੈਣ ਵਾਸਤੇ 31 ਜਨਵਰੀ ਤੱਕ ਅਪਲਾਈ ਕੀਤਾ ਜਾ ਸਕਦਾ–ਸਹਾਇਕ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
043981
Total views : 148972

ਕਿਸੇ ਵੀ ਤਰਾਂ ਦੀ ਨਵੀਂ ਜਮੀਨੀ ਪੱਧਰ ਦੀ ਖੋਜ ਲਈ ਐਵਾਰਡ ਲੈਣ ਵਾਸਤੇ 31 ਜਨਵਰੀ ਤੱਕ ਅਪਲਾਈ ਕੀਤਾ ਜਾ ਸਕਦਾ-ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 8 ਜਨਵਰੀ ( ਡਾ. ਮਨਜੀਤ ਸਿੰਘ)-ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ ਨੇ ਜਿਲ੍ਹੇ ਦੇ ਵੱਡੇ ਵਿਦਿਅਕ ਅਦਾਰਿਆਂ ਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕਰਦੇ ਦੱਸਿਆ ਕਿ ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਵਿਭਾਗ ਪੰਜਾਬ ਵੱਲੋਂ ਕਿਸੇ ਵੀ ਤਰਾਂ ਦੀ ਅਜਿਹੀ ਖੋਜ ਜੋ ਕਿ ਸਮਾਜ ਦੇ ਕੰਮ ਆ ਸਕਦੀ ਹੋਵੇ ਜਾਂ ਕਿਸੇ ਵੀ ਕਿੱਤੇ ਵਿਚ ਵਰਤੀ ਜਾ ਸਕਦੀ ਹੋਵੇ ਲਈ ‘ਗਰਾਸ ਰੂਟ ਇਨੋਵੇਸ਼ਨ ਆਫ ਪੰਜਾਬ’ (ਗਰਿੱਪ) ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ 31 ਜਨਵਰੀ ਤੱਕ ਬਿਨੈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸ਼ਰਤ ਇਹ ਹੈ ਕਿ ਖੋਜੀ ਸਾਇੰਸ ਨਾਲ ਸਬੰਧਤ ਖੇਤਰ ਜਾਂ ਵਿਭਾਗ ਵਿਚੋਂ ਨਹੀਂ ਹੋਣਾ ਚਾਹੀਦਾ, ਬਲਕਿ ਜਨ ਸਧਾਰਨ ਜਾਂ ਸਾਇੰਸ ਤੋਂ ਇਲਾਵਾ ਕਿਸੇ ਹੋਰ ਵਿਭਾਗ ਨਾਲ ਸੰਬਧਤ ਕੋਈ ਵੀ ਕਿੱਤਾਕਾਰ, ਜਿਵੇਂ ਕਿਸਾਨ, ਕਾਰਖਾਨੇਦਾਰ, ਮਿਸਤਰੀ, ਵਿਦਿਆਰਥੀ ਆਦਿ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤਰਾਂ ਚੁਣੇ ਗਏ ਖੋਜੀ ਨੂੰ ਜਿੱਥੇ ਇਨਾਮ ਦਿੱਤਾ ਜਾਵੇਗਾ, ਉਥੇ ਉਸਦੀ ਖੋਜ ਦੀ ਪੇਟੈਂਟ ਕਰਵਾਈ ਜਾਵੇਗੀ, ਉਸਦੀ ਖੋਜ ਨੂੰ ਪ੍ਰਚਾਰਿਆ-ਪਸਾਰਿਆ ਜਾਵੇਗਾ। ਇਸ ਮੌਕੇ ਮੰਤਰਾਲੇ ਦੇ ਅਧਿਕਾਰੀ ਡਾ. ਅਕਲੇਸ਼ ਨੇ ਦੱਸਿਆ ਕਿ ਅਜਿਹੀ ਜਨਸਧਾਰਨ ਵਿਅਕਤੀਆਂ ਵੱਲੋਂ ਕੀਤੀਆਂ ਗਈਆਂ ਕਾਢਾਂ ਲੋਕਾਂ ਦੀ ਵਰਤੋਂ ਦੇ ਜ਼ਿਆਦਾ ਨੇੜੇ ਅਤੇ ਪ੍ਰੈਕਟੀਕਲ ਹੁੰਦੀਆਂ ਹਨ, ਜਿੰਨਾ ਦੀ ਵਰਤੋਂ ਕਰਨੀ ਆਮ ਵਿਅਕਤੀ ਲਈ ਵੀ ਸੌਖੀ ਤੇ ਸਸਤੀ ਹੁੰਦੀ ਹੈ, ਸੋ ਅਜਿਹੇ ਉਦਮੀਆਂ ਨੂੰ ਅੱਗੇ ਲਿਆਉਣਾ ਜਰੂਰੀ ਹੈ। ਉਨਾਂ ਕਿਹਾ ਕਿ ਅਜਿਹੇ ਉਦਮ ਰੋਜ਼ਾਗਰ ਪੈਦਾ ਕਰਨ ਅਤੇ ਕੰਮਕਾਰ ਸੌਖਾ ਕਰਨ ਵਿਚ ਵੀ ਬਹੁਤ ਸਹਾਈ ਹੁੰਦੇ ਹਨ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਰਾਜ ਇਨੋਵੇਸ਼ਨ ਕੌਂਸਲ ਵੱਲੋਂ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਐਵਾਰਡ ਲਈ ਬਿਨੈ ਕਰਨ ਵਾਸਤੇ ਵਿਭਾਗ ਦੀ ਵੈਬਸਾਈਟ https://pscst.punjab.gov.in/en/grip ਉਤੇ ਪਹੁੰਚ ਕੀਤੀ ਜਾ ਸਕਦੀ ਹੈ। ਡਾ. ਅਲਕੇਸ਼ ਨੇ ਇਸ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਸਿੱਖਿਆ ਅਦਾਰਿਆਂ ਦੇ ਮੁਖੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਦੇ ਉਤਪਾਦਾਂ ਨੂੰ ਨਵੀ ਉਚਾਨ ਦਿੱਤੀ ਜਾ ਸਕੇ।