ਬਜ਼ੁਰਗਾਂ ਦੇ ਸਤਿਕਾਰ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ- ਸੈਮਸਨ ਮਸੀਹ

ਖ਼ਬਰ ਸ਼ੇਅਰ ਕਰੋ
052408
Total views : 169532

ਅੰਮ੍ਰਿਤਸਰ, 17 ਮਾਰਚ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਦਲਵਿੰਦਰਜੀਤ ਸਿੰਘ ਆਈ.ਏ.ਐਸ ਦੇ ਨਿਰਦੇਸ਼ ਤੇ ਇਕ ਚੇਤਨਾ ਤੇ ਸਿੱਖਿਆ ਸੈਮੀਨਾਰ ਦਾ ਆਯੋਜਨ ਰੈਡ ਕਰਾਸ ਵੱਲੋਂ ਕੀਤਾ ਗਿਆ।
ਇਸ ਸਮਾਰੋਹ ‘ਚ ਰੈਡ ਕਰਾਸ ਦੇ ਸਕੱਤਰ ਸ਼੍ਰੀ ਸੈਮਸਨ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਨੂੰ ਸੰਬੋਧਨ ਕਰਦਿਆ ਉਨਾਂ ਕਿਹਾ ਕਿ ਚੰਗਾ ਪਰਿਵਾਰ ਤੇ ਇਕ ਚੰਗਾ ਇਨਸਾਨ ਵੀ ਉਹ ਹੁੰਦਾ ਹੈ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ। ਇਸ ਨਾਲ ਹੀ ‘ਸਾਡੇ ਬਜ਼ੁਰਗ ਸਾਡਾ ਮਾਣ’ ਵਾਲੀ ਗੱਲ ਬਣਦੀ ਹੈ, ਜੋ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਹੈ।
ਇਸ ਸਮਾਰੋਹ ਦੌਰਾਨ ਸੀਨੀਅਰ ਕਲਰਕ ਰੈਡ ਕਰਾਸ, ਸ. ਸੁਖਵਿੰਦਰ ਸਿੰਘ ਸੁਪਰਡੈਂਟ ਅਤੇ ਰਾਜਬਿੰਦਰ ਸਿੰਘ ਐਸ.ਈ.ਪੀ.ੳ ਦਫਤਰ ਬੀ.ਡੀ.ਪੀ.ੳ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।