ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰਾਸ਼ਟਰਪਤੀ ਪਾਸੋਂ ਰਾਸ਼ਟਰਪਤੀ ਭਵਨ ਵਿਚ 25ਵੀਂ ਵਾਰ ਮਾਕਾ ਟਰਾਫ਼ੀ ਪ੍ਰਾਪਤ —

ਖ਼ਬਰ ਸ਼ੇਅਰ ਕਰੋ
035609
Total views : 131856

ਨਵੀਂ ਦਿੱਲੀ, 09 ਜਨਵਰੀ– ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਵਾਰ ਫਿਰ ਆਪਣੇ 54 ਸਾਲਾਂ ਦੇ ਇਤਿਹਾਸ ਵਿਚ 25ਵੀਂ ਵਾਰ ਭਾਰਤ ਦੀ ਖ਼ੇਡਾਂ ਵਿਚ ਸਭ ਤੋਂ ਵੱਕਾਰੀ ਅਤੇ ਪ੍ਰਤਿਸ਼ਠਾਵਾਨ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿੱਤ ਕੇ ਇਤਿਹਾਸ ਬਣਾ ਲਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ, ਜੋ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦੇ ਪਾਸੋਂ ਰਾਸ਼ਟਰਪਤੀ ਭਵਨ ਵਿਚ 25ਵੀਂ ਵਾਰ ਮਾਕਾ ਟਰਾਫ਼ੀ ਪ੍ਰਾਪਤ ਕੀਤੀ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਉਨ੍ਹਾਂ ਦੇ ਕੋਲੋਂ ਇਹ ਟਰਾਫ਼ੀ ਪ੍ਰਾਪਤ ਕੀਤੀ।