ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਾਠਕ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ —

ਖ਼ਬਰ ਸ਼ੇਅਰ ਕਰੋ
035610
Total views : 131857

ਪਾਠਕ ਪਰਿਵਾਰ ਨੂੰ ਸਦਮਾ — ਪਿਤਾ ਦਾ ਦੇਹਾਂਤ 

ਜੰਡਿਆਲਾ ਗੁਰੂ, 10 ਜਨਵਰੀ-( ਸਿਕੰਦਰ ਮਾਨ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੀ ਐਸ ਐਸ ਬੀ ਬੋਰਡ ਪੰਜਾਬ ਦੇ ਮੈਂਬਰ ਨਰੇਸ਼ ਪਾਠਕ, ਮੁਕੇਸ਼ ਪਾਠਕ ਅਤੇ ਪੱਤਰਕਾਰ ਰਾਜੇਸ਼ ਪਾਠਕ ਦੇ ਪਿਤਾ ਸ੍ਰੀ ਮੋਹਨ ਸਵਰੂਪ ਪਾਠਕ, ਜਿੰਨਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ, ਦਾ ਸੰਸਕਾਰ ਅੱਜ ਸ਼ਮਸ਼ਾਨ ਘਾਟ ਜੰਡਿਆਲਾ ਗੁਰੂ ਵਿਖੇ ਕਰ ਦਿੱਤਾ ਗਿਆ।

ਮਰਹੂਮ ਸ੍ਰੀ ਮੋਹਨ ਸਵਰੂਪ ਪਾਠਕ ਦੇ ਅੰਤਿਮ ਸੰਸਕਾਰ ਮੌਕੇ ਉਨਾਂ ਦੇ ਰਿਸ਼ਤੇਦਾਰ,  ਸੱਜਣ ਮਿੱਤਰਾਂ ਤੋ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਧਰਮ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ, ਕੁਲਦੀਪ ਸਿੰਘ ਡੀ.ਐਸ.ਪੀ. ਜੰਡਿਆਲਾ,  ਮੁਖਤਿਆਰ ਸਿੰਘ ਐਸ.ਐਚ.ੳ., ਛਨਾਖ ਸਿੰਘ  ਚੇਅਰਮੈਨ ਮਾਰਕੀਟ ਕਮੇਟੀ, ਸੰਜੀਵ ਕੁਮਾਰ ਲਵਲੀ ਪ੍ਰਧਾਨ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ,  ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਸੁਨੈਨਾ ਰੰਧਾਵਾ, ਸਤਿੰਦਰ ਸਿੰਘ, ਰਾਜਬੀਰ ਸਿੰਘ ਟਾਊਨ ਇੰਚਾਰਜ, ਧਰਮਵੀਰ ਬਿੱਟੂ, ਮਨਜੀਤ ਸਿੰਘ ਗਰੋਵਰ, ਸੁਰੇਸ਼ ਕੁਮਾਰ ਡਾਇਰੈਕਟਰ , ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ, ਅਮੋਲਕ ਸਿੰਘ ਡਾਇਰੈਕਟਰ, ਨਿਰਮਲ ਸਿੰਘ ਲਾਹੌਰੀਆ, ਪ੍ਰੀਕਸ਼ਤ ਸ਼ਰਮਾ, ਚਰਨਜੀਤ ਸਿੰਘ ਟੀਟੋ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਰਿੰਕੂ ਕੌਂਸਲਰ,  ਗੁਲਸ਼ਨ ਜੈਨ ਪ੍ਰਧਾਨ ਮੁਨਿਆਰੀ ਐਸੋ: , ਸੁਮਿਤ ਅਰੋੜਾ, ਅਨਮੋਲ ਗਰੋਵਰ,

ਸਵਰਨ ਸਿੰਘ ਗਹਿਰੀ ਮੰਡੀ, ਸਤਨਾਮ ਗਿੱਲ, ਉਂਕਾਰ ਕੰਡਾ ਤੋ ਇਲਾਵਾ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ,  ਜਿੰਨਾਂ ਪਾਠਕ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਇਸ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ।

ਇਸ ਦੁੱਖ ਦੀ ਘੜੀ ਵਿੱਚ ਪਾਠਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਮਾਂ ਬਾਪ ਦੀ ਸਦਾ ਹੀ ਲੋੜ ਹੁੰਦੀ ਹੈ, ਬੱਚੇ ਚਾਹੇ ਕਿੰਨੇ ਵੱਡੇ ਹੋ ਜਾਣ ਪਰ ਮਾਂ ਬਾਪ ਦਾ ਸਾਇਆ ਸਿਰ ਤੇ ਹੋਵੇ ਤਾਂ ਬੱਚਿਆਂ ਨੂੰ ਬਹੁਤ ਹੌਸਲਾ ਹੁੰਦਾ ਹੈ, ਪਰ ਜਦ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਬੰਦੇ ਆਪਣੇ ਆਪ ਨੂੰ ਅਸਰੱਖਿਅਕ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।