




Total views : 154255







ਅਬੋਹਰ/ ਫਾਜ਼ਿਲਕਾ, 11 ਜਨਵਰੀ — ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਬੋਹਰ ਵਿਖੇ ਨਗਰ ਨਿਗਮ ਦਫਤਰ ਦੇ ਨੇੜੇ ਬਣੇ ਰੈਣ ਬਸੇਰੇ ਦਾ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਅਧਿਕਾਰੀਆ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੈਣ ਬਸੇਰੇ ਵਿਚ ਲੋੜਵੰਦ ਲੋਕਾਂ ਨੂੰ ਠਹਿਰਣ ਵਿਚ ਕੋਈ ਪ੍ਰੇਸ਼ਾਣੀ ਨਾ ਆਉਣ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਣ ਬਸੇਰਾ ਲੋੜਵੰਦ ਲੋਕਾਂ ਦੇ ਠਹਿਰਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਹਰੋ ਆਉਣ ਵਾਲੇ ਲੋੜਵੰਦ ਵਿਅਕਤੀਆਂ ਜਿਨ੍ਹਾਂ ਕੋਲ ਰਹਿਣ ਲਈ ਕੋਈ ਆਸਰਾ ਨਹੀਂ ਹੁੰਦਾ ਹੈ ਉਨ੍ਹਾਂ ਲਈ ਇਹ ਰੈਣ ਬਸੇਰਾ ਕਾਫੀ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਰੈਣ ਬਸੇਰੇ ਵਿਚ ਲੋੜਵੰਦ ਲੋਕ ਮੁਫਤ ਰਹਿ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲੇ ਜਾਂ ਹੋਰ ਲੋੜਵੰਦ ਲੋਕ ਇਸ ਰੈਣ ਬਸੇਰੇ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਸਰਦੀ ਦੇ ਦਿਨਾਂ ਵਿਚ ਤਾਂ ਇਸ ਰੈਣ ਬਸੇਰੇ ਤੋਂ ਹੋਰ ਵਧੇਰੇ ਲਾਹਾ ਹਾਸਲ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਧਿਕਾਰੀਆ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਨਿਯਮਾਂ ਮੁਤਾਬਕ ਲੋੜਵੰਦਾਂ ਨੂੰ ਰੈਣ ਬਸੇਰੇ ਵਿਚ ਹਰ ਹੀਲੇ ਆਸਰਾ ਦਿੱਤਾ ਜਾਵੇ।






