ਜੰਡਿਆਲਾ ਗੁਰੂ ਪੁਲਿਸ ਵੱਲੋਂ ਕਤਲ ਕੇਸ ‘ਚ ਗ੍ਰਿਫਤਾਰ ਦੋਸ਼ੀ ਕੋਲੋਂ 3 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ —

ਖ਼ਬਰ ਸ਼ੇਅਰ ਕਰੋ
035612
Total views : 131859

ਜੰਡਿਆਲਾ ਗੁਰੂ, 15 ਜਨਵਰੀ– ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐੱਸ.ਐੱਚ.ੳ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ 29 ਅਕਤੂਬਰ 2023 ਨੂੰ ਮੁਹੱਲਾ ਸ਼ੇਖਪੁਰਾ ਵਿੱਚ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਅਤੇ ਕੁਲਵੰਤ ਸਿੰਘ ਵਾਸੀ ਜੰਡਿਆਲਾ ਗੁਰੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਜੰਡਿਆਲਾ ਗੁਰੂ ਪੁਲਿਸ ਨੇ ਦੋਸ਼ੀ ਸਾਹਿਲ ਵਾਸੀ ਜੰਡਿਆਲਾ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਵਾਰਦਾਤ ਵਿੱਚ ਵਰਤੇ ਗਏ 2 ਪਿਸਤੌਲ 32 ਬੋਰ, 5 ਜਿੰਦਾ ਕਾਰਤੂਸ ਅਤੇ ਪਿਸਤੌਲ 45 ਬੋਰ ਸਮੇਤ 4 ਜਿੰਦਾ ਕਾਰਤੂਸ ਅਤੇ 3 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਕਤਲ ਵਿੱਚ ਸ਼ਾਮਲ ਦੋਸ਼ੀਆਂ ਰਾਹੁਲ ਅਤੇ ਗਗਨਦੀਪ ਸਿੰਘ ਉਰਫ਼ ਹੈਡੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।  ਉਨਾਂ ਦੱਸਿਆ ਕਿ ਪੁੱਛਗਿੱਛ ਜਾਰੀ ਹੈ। ਗਰੋਹ ਵੱਲੋਂ ਕੀਤੇ ਹੋਰ ਅਪਰਾਧਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸ਼ਾਮਲ ਹੋਰ ਦੋਸ਼ੀਆ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।