ਸਿਵਲ ਹਸਪਤਾਲ , ਬਰਨਾਲਾ ਵਿਖੇ “ਸਕੂਲ ਆਫ ਐਮੀਨੈਂਸ” ਬਰਨਾਲਾ ਦੁਆਰਾ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸਫਲ ਆਯੋਜਨ

ਖ਼ਬਰ ਸ਼ੇਅਰ ਕਰੋ
039632
Total views : 138238

ਬਰਨਾਲਾ, 15 ਜਨਵਰੀ — ਸਿਵਲ ਹਸਪਤਾਲ , ਬਰਨਾਲਾ ਵਿਖੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਬਰਨਾਲਾ ਦੁਆਰਾ ਸ੍ਰੀ ਅਰੁਣ ਕੁਮਾਰ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ , ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਵਿੱਚ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਅਫ਼ਸਰ ਹਰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਸਿਵਲ ਹਸਪਤਾਲ ਦੇ ਚੌਗਿਰਦੇ ਦੀ ਸਫਾਈ ਕੀਤੀ ਗਈ । ਸਿਵਲ ਹਸਪਤਾਲ ਦੇ ਮਨੋਰੋਗ ਮਾਹਿਰ ਡਾਕਟਰ ਲਿਪਸੀ ਮੋਦੀ ਦੀ ਅਗਵਾਈ ਵਿੱਚ ਕੌਂਸਲਰ ਸ੍ਰੀ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਾ ਛੜਾਊ ਕੇਂਦਰ ਦਾ ਦੌਰਾ ਕਰਵਾਇਆ ਅਤੇ ਉਹਨਾਂ ਨੂੰ ਵਿਵਹਾਰਕ ਹਾਲਤਾਂ ਦੇ ਉਦਾਹਰਨ ਦੇ ਕੇ ਨਸ਼ੇ ਦੇ ਭੈੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀਨੀਅਰ ਲੈਕਚਰਾਰ ਜਗਤਾਰ ਸਿੰਘ, ਲੈਕਚਰਾਰ ਗਜਿੰਦਰ ਸਿੰਘ, ਮੈਡਮ ਰੀਟਾ ਰਾਣੀ ਅਤੇ ਮੈਡਮ ਪੂਜਾ ਗਰੋਵਰ ਵੀ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਦੇ ਨਾਲ ਹਾਜ਼ਰ ਸਨ।