26 ਜਨਵਰੀ ਨੂੰ ਰਵਨੀਤ ਸਿੰਘ ਡਿਬਡਿਬਾ, ਲਖੀਮਪੁਰ ਖੀਰੀ ਅਤੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਮੋਮਬੱਤੀ ਮਾਰਚ ਕਰਕੇ ਕਰਾਂਗੇ ਯਾਦ — ਸੁਖਵਿੰਦਰ ਸਿੰਘ ਸਭਰਾ

ਖ਼ਬਰ ਸ਼ੇਅਰ ਕਰੋ
035611
Total views : 131858

ਤਰਨਤਾਰਨ, 20 ਜਨਵਰੀ -( ਡਾ. ਦਵਿੰਦਰ ਸਿੰਘ, ਅਮਰਪਾਲ ਸਿੰਘ ਬੱਬੂ)- ਦਿੱਲੀ ਅੰਦੋਲਨ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਕੇਂਦਰ ਸਰਕਾਰ ਮੁਕਰ ਚੁੱਕੀ ਹੈ, ਦੇਸ਼ ਜਾਗਰੂਕ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕੀਤਾ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ  ਕਿਹਾ ਕਿ ਨੁੱਕੜ ਮੀਟਿੰਗਾਂ ਲਗਾ ਕੇ ਤਿਆਰੀਆਂ ਜ਼ੋਰਾਂ ਤੇ ਹਨ, ਮੰਨੀਆਂ ਮੰਗਾਂ ਜਿਵੇਂ ਐਮ.ਐਸ. ਪੀ. ਕਾਨੂੰਨ ਬਣਾਉਣਾ, ਲਖੀਮਪੁਰ ਖੀਰੀ ਕਾਂਡ ਦੇ ਅਸਲ ਦੋਸ਼ੀ ਅਜੇ ਮਿਸ਼ਰਾ ਤੇ ਕਰਵਾਈ ਕਰਨਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣਾ, ਅੰਦੋਲਨ ਦੌਰਾਨ ਹੋਏ, ਸਮੁੱਚੇ ਪਰਚੇ ਰੱਦ ਕਰਨੇ ਅਤੇ ਦੋ ਫੋਰਮਾਂ ਵੱਲੋਂ, ਬਾਕੀ ਮੰਗਾਂ ਜਿਵੇਂ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ 50% ਮੁਨਾਫ਼ਾ ਜੋੜਕੇ ਭਾਅ ਅਤੇ ਇਸੇ ਮੁਤਾਬਕ ਕਰੀਬ ੮੦੦ ਰੁਪਏ ਦਿਹਾੜੀ, ਵਿਸ਼ਵ ਵਪਾਰ ਸੰਸਥਾ ਵਿਚੋਂ ਭਾਰਤ ਬਾਹਰ ਆਵੇ, ਨਸ਼ਾ ਮੁਕਤ ਸਮਾਜ ਸਿਰਜਣ ਲਈ, ਨਸ਼ਿਆਂ ਦੇ ਵਪਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਰਤੀ ਕਾਮਿਆਂ ਤੇ ਮਾਵਾਂ ਭੈਣਾਂ ਦੀ 10000 , ਰੁਪਏ ਬੁਢਾਪਾ ਪੈਨਸ਼ਨ, ਚਿੱਪ ਵਾਲੇ ਮੀਟਰ ਲਗਾਉਣ ਦੀ ਤਜਵੀਜ਼ ਰੱਦ ਕਰਵਾਉਣ, ਰੈਗੂਲੇਟਰੀ ਕਮਿਸ਼ਨ ਸਟੇਟਾਂ ਦਾ ਵਿਸ਼ਾ ਹੋਵੇ ਆਦਿ ਮਸਲਿਆਂ ਤੇ 13 ਫਰਵਰੀ ਨੂੰ ਦੇਸ ਵਿਆਪੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਫਿਰ ਲੱਗੇਗਾ। ਉਸਤੋਂ ਪਹਿਲਾਂ 26 ਜਨਵਰੀ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ, 29 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਿੰਘੂ ਬਾਰਡਰ ਸਟੇਜ ਹਮਲਾ ਕਰਨ ਤੇ ਕਰਵਾਉਣ ਵਾਲਿਆ ਦੇ ਪੁਤਲੇ ਫੂਕੇ ਜਾਣਗੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸੈਕਟਰੀ, ਬਲਕਾਰ ਸਿੰਘ ਦੋਧੀ, ਨਛੱਤਰ ਸਿੰਘ ਫੌਜੀ, ਗੁਰਦਿਆਲ ਸਿੰਘ, ਲੱਖਾ ਸਿੰਘ, ਮੁਖਤਿਆਰ ਸਿੰਘ, ਅਵਤਾਰ ਸਿੰਘ, ਪ੍ਰਭਦੀਪ ਸਿੰਘ,ਸਰਦਾਰਾ ਸਿੰਘ, ਜੱਸਾ ਸਿੰਘ, ਫਤਿਹ ਸਿੰਘ, ਪ੍ਰਗਟ ਸਿੰਘ, ਕੁਲਦੀਪ ਸਿੰਘ, ਵਿਸ਼ਾਲ, ਲੱਖਾ ਸਿੰਘ, ਜੋਗਿੰਦਰ ਸਿੰਘ ਰਾਮ ਸਿੰਘ, ਸਤਨਾਮ ਸਿੰਘ , ਹਰਜਿੰਦਰ ਸਿੰਘ, ਰਸ਼ਪਾਲ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ, ਤਾਰਾ ਸਿੰਘ, ਹਰਜੀਤ ਸਿੰਘ, ਪ੍ਰਤਾਪ ਸਿੰਘ, ਅੰਮ੍ਰਿਤ ਸਿੰਘ ਨਿਸ਼ਾਨ ਸਿੰਘ ਬਲਵੰਤ ਸਿੰਘ,ਗੁਰਸਾਹਬ ਸਿੰਘ,ਅਮਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।