Flash News
ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ-
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-

ਕਿਸਾਨ ਮਜ਼ਦੂਰ ਮੋਰਚੇ ਦੀਆਂ 76 ਜਥੇਬੰਦੀਆਂ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 13 ਫਰਵਰੀ ਦੇ ਦਿੱਲੀ ਅੰਦੋਲਨ ਲਈ ਤਿਆਰ ਬਰ ਤਿਆਰ

ਖ਼ਬਰ ਸ਼ੇਅਰ ਕਰੋ
046264
Total views : 154289

ਲੱਖਾਂ ਕਿਸਾਨ ਮਜਦੂਰ ਦਿੱਲੀ ਕੂਚ ਲਈ ਤਿਆਰ —

ਅੰਮ੍ਰਿਤਸਰ, 23 ਜਨਵਰੀ -( ਡਾ. ਮਨਜੀਤ ਸਿੰਘ )- ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਲਈ ਭਾਰਤ ਪੱਧਰ ਤੇ ਤਿਆਰੀਆਂ ਦੇ ਦੌਰ ਚੱਲ ਰਹੇ ਹਨ ਅਤੇ ਭਾਰਤ ਦੇ 76 ਸੰਘਰਸ਼ੀਲ ਸੰਗਠਨਾਂ ਵੱਲੋਂ ਕਿਸਾਨ ਮਜਦੂਰ ਮੋਰਚਾ ਦੇ ਫ਼ੋਰਮ ਵਜੋਂ ਵੱਡੀਆਂ ਲਾਮਬੰਦੀਆਂ ਜਾਰੀ ਹਨ।ਇਸ ਗੱਲ ਦੀ ਜਾਣਕਾਰੀ ਕਿਸਾਨ ਮਜਦੂਰ ਮੋਰਚੇ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਅਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਦਿੱਤੀ ਗਈ। ਉਨਾਂ ਕਿਹਾ ਕਿ 26 ਜਨਵਰੀ ਨੂੰ ਨਵਰੀਤ ਸਿੰਘ ਡਿਬਡਿਬਾ ਸਮੇਤ ਦਿੱਲੀ ਮੋਰਚੇ ਦੇ ਸਾਰੇ ਸ਼ਹੀਦਾਂ ਨੂੰ ਪੁਰੇ ਦੇਸ਼ ਵਿੱਚ ਸ਼ਾਮ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਜਾਵੇਗੀ ਸ਼ਰਧਾਂਜਲੀ ਅਤੇ 29 ਜਨਵਰੀ ਨੂੰ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਹੋਏ ਹਮਲੇ ਦੇ ਵਿਰੁੱਧ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਪਿੰਡ ਪੱਧਰੀ ਫੂਕੇ ਅਰਥੀਆਂ। ਉਹਨਾਂ ਕਿਹਾ ਹੁਣ ਤੱਕ ਪੰਜਾਬ ਤੋਂ 10, ਹਰਿਆਣਾ ਤੋਂ 6 , ਉੱਤਰ ਪ੍ਰਦੇਸ਼ ਤੋਂ 5, ਰਾਜਿਸਥਾਨ ਤੋਂ 3, ਪੋਂਡਿਚਿਰੀ ਤੋਂ 5, ਬਿਹਾਰ ਤੋਂ 5, ਤਾਮਿਲਨਾਡੂ ਤੋਂ 22 , ਕੇਰਲ ਤੋਂ 17, ਹਿਮਾਚਲ ਪ੍ਰਦੇਸ਼ ਤੋਂ 3 ਜਥੇਬੰਦੀਆਂ ਨੇ ਵੱਧ ਚੜ੍ਹ ਕੇ ਦਿੱਲੀ ਅੰਦੋਲਨ ਵਿੱਚ ਪਹੁੰਚਣ ਲਈ ਤਿਆਰੀ ਪ੍ਰੋਗਰਾਮ ਉਲੀਕੇ ਹਨ। ਓਹਨਾ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਕਿ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਾਇਆ ਜਾਵੇ ਅਤੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਸੀ 2 +50% ਨਾਲ ਦਿੱਤੇ ਜਾਣ, ਕਿਸਾਨ ਅਤੇ ਖੇਤ ਮਜ਼ਦੂਰ ਦੀ ਕਰਜ਼ਾ ਮੁਕਤੀ ਕੀਤੀ, 58 ਸਾਲ ਦੀ ਉਮਰ ਤੋਂ ਵੱਧ ਦੇ ਕਿਸਾਨ ਅਤੇ ਖੇਤ ਮਜ਼ਦੂਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਸੋਧਾਂ ਰੱਦ ਕਰਕੇ ਜਮੀਨ ਐਕਵਾਇਰ ਕਰਨ ਸਬੰਧੀ ਕਾਨੂੰਨ ਨੂੰ 2013 ਦੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਆਵੇ, ਲਖੀਮਪੁਰ ਖੀਰੀ ਦੇ ਕਤਲਕਾਂਡ ਕੇਸ ਵਿੱਚ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਇਨਸਾਫ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਨੂੰ ਪੂਰੇ ਤਰੀਕੇ ਨਾਲ ਰੱਦ ਕੀਤਾ ਜਾਵੇ, ਕਿਸਾਨੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿੱਚੋ ਬਾਹਰ ਕਢਿਆ ਜਾਵੇ, ਫ਼ਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਓਹਨਾ ਕਿਹਾ ਕਿ ਭਾਰਤ ਭਰ ਤੋਂ ਜਥੇਬੰਦੀਆਂ ਲਗਾਤਾਰ ਕਿਸਾਨ ਮਜਦੂਰ ਮੋਰਚਾ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅੰਦੋਲਨ ਲਈ ਸੈਕੜੇ ਸੰਘਠਨ ਅਤੇ ਲੱਖਾਂ ਕਿਸਾਨ ਮਜਦੂਰ ਤੇ ਆਮ ਲੋਕ ਸੰਘਰਸ਼ ਦੇ ਮੈਦਾਨ ਵਿੱਚ ਉਤਰਨਗੇ। ਉਹਨਾਂ ਕਿਹਾ ਕਿ ਟਰਾਂਸਪੋਰਟਰਾ ਅਤੇ ਐਕਸ ਸਰਵਿਸਮੈਨਾ ਨੂੰ ਸਮਰੱਥਨ ਦੇਣ ਦਾ ਵੀ ਐਲਾਨ ਕਰਦੇ ਹਾਂ। ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ ਸ਼ਵਿੰਦਰ ਸਿੰਘ ਰੂਪੋਵਾਲੀ, ਸਰਵਣ ਸਿੰਘ ਮਾਨ, ਲਖਬੀਰ ਸਿੰਘ ਰੂਪੋਵਾਲੀ
ਹਾਜ਼ਰ ਸਨ।