ਨਗਰ ਕੌਂਸਲ ਜੰਡਿਆਲਾ ਗੁਰੂ ਵਿਖੇ ਮਨਾਇਆ ਗਣਤੰਤਰ ਦਿਵਸ —

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰੂ, 26 ਜਨਵਰੀ -(ਸਿਕੰਦਰ ਮਾਨ)- ਗਣਤੰਤਰ ਦਿਵਸ 26 ਜਨਵਰੀ ਨਗਰ ਕੌਂਸਲ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਸ਼ਾਮਲ ਹੋਏ।
ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੇ ਅਦਾ ਕੀਤੀ। ਪੁਲਿਸ ਗਾਰਦ ਨੇ ਸਲਾਮੀ ਦਿੱਤੀ। ਰਾਸ਼ਟਰੀ ਗੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਵੱਲੋਂ ਪੇਸ਼ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋਂ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲ ਦੇ ਸਮੂਹ ਕੌਂਸਲਰ, ਕਾਰਜਸਾਧਕ ਅਫਸਰ ਜਗਤਾਰ ਸਿੰਘ, ਡੀ.ਐਸ.ਪੀ. ਜੰਡਿਆਲਾ ਸੁੱਚਾ ਸਿੰਘ, ਐਸ.ਐਚ.ੳ ਮੁਖਤਿਆਰ ਸਿੰਘ, ਨਰੇਸ਼ ਪਾਠਕ ਮੈਂਬਰ ਸਰਵਿਸ ਸਿਲੈਕਸ਼ਨ ਬੋਰਡ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਸੁਨੈਨਾ ਰੰਧਾਵਾ, ਟਾਊਨ ਇੰਚਾਰਜ ਏ ਐਸ ਆਈ ਰਾਜਬੀਰ ਸਿੰਘ, ਸਤਿੰਦਰ ਸਿੰਘ, ਨਿਰਮਲ ਸਿੰਘ ਲਾਹੌਰੀਆ ਕੌਂਸਲਰ, ਰਾਜੇਸ਼ ਪਾਠਕ, ਚਾਹਤ ਮਿਗਲਾਨੀ, ਰਿੰਕੂ ਕੌਂਸਲਰ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਸੋਨੀ ਰੰਧਾਵਾ, ਗੁਲਸ਼ਨ ਜੈਨ ਪ੍ਰਧਾਨ ਮੁਨਿਆਰ ਐਸੋਸੀਏਸ਼ਨ ਤੋ ਇਲਾਵਾ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਮੂਹ ਕਰਮਚਾਰੀ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ।