ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਲਾਈਨਾਂ ਲੱਗੀਆ

ਖ਼ਬਰ ਸ਼ੇਅਰ ਕਰੋ
035609
Total views : 131856
 ਜੰਡਿਆਲਾ ਗੁਰੂ, 02 ਜਨਵਰੀ — ਸਰਕਾਰ ਵਲੋਂ ਜਾਰੀ ‘ਹਿੱਟ ਐਂਡ ਰਨ’ ਮਾਮਲੇ ਵਿਚ ਨਵੇਂ ਕਾਨੂੰਨ ਖ਼ਿਲਾਫ਼ ਟਰੱਕ ਡਰਾਈਵਰਾਂ ਵਲੋਂ ਕੀਤੀ ਹੜਤਾਲ ਕਾਰਣ ਪੈਟਰੋਲ ਪੰਪਾਂ ’ਤੇ ਡੀਜ਼ਲ ਤੇ ਪੈਟਰੋਲ ਮੁੱਕਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਾਂਗ   ਜੰਡਿਆਲਾ ਗੁਰੂ ਅਤੇ ਇਸ ਦੇ ਆਸ-ਪਾਸ ਦੇ ਖ਼ੇਤਰ ਦੇ ਲੋਕ ਵੀ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਰਹੇ ਹਨ।        ਸ਼ਹਿਰ ਅਤੇ ਆਸ-ਪਾਸ ਦੇ ਖ਼ੇਤਰ ਦੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ ਤੇ ਕਈ ਥਾਈਂ ਲੋਕ ਲਾਈਨਾਂ ਵਿਚ ਲੱਗ ਕੇ ਆਪਣੇ ਵਾਹਨਾਂ ਵਿਚ ਤੇਲ ਪਵਾਉਂਦੇ ਵੇਖੇ ਗਏ।