




Total views : 161406






Total views : 161406ਟਰੈਫਿਕ ਪੁਲਿਸ ਵੱਲੋਂ ਸਕੂਲਾਂ ਵਿਖੇ ਸੈਮੀਨਾਰਾਂ ਦਾ ਆਯੋਜਨ
ਸੰਗਰੂਰ, 2 ਫਰਵਰੀ – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਖੇ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਭਿਆਨ ਨਿਯਮਤ ਪੱਧਰ ’ਤੇ ਜਾਰੀ ਹੈ। ਹਰੇਕ ਵਾਹਨ ਚਾਲਕ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਸੁਚੇਤ ਕਰਨ ਹਿੱਤ ਚੱਲ ਰਹੇ ਯਤਨਾਂ ਦੀ ਕੜੀ ਤਹਿਤ ਹੀ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਇੰਚਾਰਜ ਥਾਣੇਦਾਰ ਪਵਨ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਅਤੇ ਸਪਰਿੰਗਡੇਲ ਸਕੂਲ ਵਿਖੇ ਆਯੋਜਿਤ ਸੈਮੀਨਾਰਾਂ ਨੂੰ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਟਰੈਫਿਕ ਸੈੱਲ ਦੇ ਮਾਹਿਰਾਂ ਨੇ ਬੱਚਿਆਂ ਨੂੰ ਸੜਕ ’ਤੇ ਚੱਲਣ ਦੇ ਨਿਯਮਾਂ, ਸੰਕੇਤਾਂ, ਟਰੈਫਿਕ ਲਾਈਟਾਂ, ਵਾਹਨ ਚਲਾਉਣ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ ਨਿਰੰਤਰ ਜਾਰੀ ਰੱਖਦੇ ਹੋਏ ਹਰੇਕ ਵਿਦਿਅਕ ਅਦਾਰੇ ਵਿੱਚ ਪਹੁੰਚ ਕੀਤੀ ਜਾਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।







