ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ‘ਚ ਜੰਡਿਆਲਾ ਗੁਰੂ ਸ਼ਹਿਰ ਦੇ ਬਜਾਰਾਂ ‘ਚ ਰੋਸ ਪ੍ਰਦਰਸ਼ਨ- ਫੂਕਿਆ ਪੁਤਲਾ

ਖ਼ਬਰ ਸ਼ੇਅਰ ਕਰੋ
039976
Total views : 138857

ਜੰਡਿਆਲਾ ਗੁਰੂ, 24 ਅਪ੍ਰੈਲ ( ਸਿਕੰਦਰ ਮਾਨ) — ਅੱਜ ਜੰਡਿਆਲਾ ਗੁਰੂ ਵਿਖੇ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਬੇਕਸੂਰ ਲੋਕਾਂ ਦੇ ਰੋਸ ਵਜੋਂ ਵੱਖ ਵੱਖ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕਿਆ ਗਿਆ। ਇਸ ਸੰਬੰਧ ਵਿੱਚ ਸੰਸਥਾਵਾਂ ਵੱਲੋਂ ਜੰਡਿਆਲਾ ਗੁਰੂ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦਾ ਜੰਡਿਆਲਾ ਗੁਰੂ ਦੇ ਸਮੂਹ ਦੁਕਾਨਦਾਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਜੰਡਿਆਲਾ ਗੁਰੂ ਪੂਰਨ ਤੌਰ ਤੇ ਬੰਦ ਰਿਹਾ।

ਇਸ ਮੌਕੇ ਰੋਸ ਵਜੋਂ ਵੱਖ ਵੱਖ ਬੁਲਾਰਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਅਤੇ ਸ਼ਰਧਾਂਜਲੀ ਦਿੱਤੀ ਗਈ। ਰੋਸ ਮਾਰਚ ਉਪਰੰਤ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋ ਇਲਾਵਾ ਸ. ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਨਰੇਸ਼ ਪਾਠਕ ਪੀ.ਐਸ.ਐਸ.ਐਸ ਬੋਰਡ ਪੰਜਾਬ, ਸੋਨੀ ਪ੍ਰਧਾਨ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ, ਰੋਕੀ ਜੈਨ ਵਾਈਸ ਪ੍ਰਧਾਨ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ, ਪ੍ਰੀਕਸ਼ਤ ਸ਼ਰਮਾ, ਮੋਨੂੰ, ਚੇਤਨ, ਰਾਹੁਲ ਪਸਾਹਨ, ਸੰਜੀਵ ਧਵਨ, ਸਾਹਿਲ ਕਾਲਰਾ, ਬਲਜੀਤ ਕੁਮਾਰ ਬੱਲੀ, ਸੁਨੀਤ ਜੈਨ, ਮੁਨੀਸ਼ ਜੈਨ, ਰਾਜ ਕੁਮਾਰ ਸਮੇਤ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।