Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਕਾਂਗਰਸ ਪਾਰਟੀ ਵੱਲੋਂ ਜੰਡਿਆਲਾ ਗੁਰੂ ‘ਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਫੂਕਿਆ ਪੁਤਲਾ-

ਖ਼ਬਰ ਸ਼ੇਅਰ ਕਰੋ
043983
Total views : 148985

ਜੰਡਿਆਲਾ ਗੁਰੂ, 24 ਅਪ੍ਰੈਲ (ਸਿਕੰਦਰ ਮਾਨ) — ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਦਹਿਸ਼ਤਗਰਦਾਂ ਵੱਲੋਂ ਬੇਕਸੂਰ ਸੈਲਾਨੀਆਂ ਨੂੰ ਬੇਰਹਿਮੀ ਨਾਲ਼ ਕਤਲ ਕਰਨ ਦੇ ਰੋਸ ਵਜੋਂ ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕਿਆ ਗਿਆ।

ਇਸ ਮੌਕੇ ਅੱਤਵਾਦੀ ਹਮਲੇ ਵਿੱਚ ਵਿੱਛੜੀਆਂ ਰੂਹਾਂ ਨੂੰ ਕੈਂਡਲ ਮਾਰਚ ਨਾਲ਼ ਸ਼ਰਧਾਂਜਲੀ ਦਿੱਤੀ ਗਈ ਅਤੇ ਰੋਸ ਵਜੋਂ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਇਹ ਹਮਲਾ ਸਮੁੱਚੀ ਇਨਸਾਨੀਅਤ ਤੇ ਹਮਲਾ ਹੈ। ਓਹਨਾਂ ਕਿਹਾ ਕਿ ਇਸ ਘਿਨਾਉਣੀ ਹਰਕਤ ਖ਼ਿਲਾਫ਼ ਸਾਰਾ ਦੇਸ਼ ਇੱਕਜੁੱਟ ਹੈ ਤੇ ਜਲਦੀ ਹੀ ਓਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ।

ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਅਵਤਾਰ ਸਿੰਘ ਟੱਕਰ ਜਿਲਾ ਸੀਨੀਅਰ ਮੀਤ-ਪ੍ਰਧਾਨ ਕਾਂਗਰਸ, ਕਸ਼ਮੀਰ ਸਿੰਘ ਜਾਣੀਆ ਸਾਬਕਾ ਚੇਅਰਮੈਨ, ਹਰਜੀਤ ਸਿੰਘ ਬੰਡਾਲਾ ਚੇਅਰਮੈਨ, ਜਸਵਿੰਦਰ ਸਿੰਘ ਝੰਡ, ਜਸਵਿੰਦਰ ਸਿੰਘ ਪੀ.ਏ, ਚਰਨਜੀਤ ਸਿੰਘ ਟੀਟੋ, ਜਤਿੰਦਰ ਸਿੰਘ ਨਾਟੀ, ਬਿੰਦਰ ਪਹਿਲਵਾਨ,  ਨਿਰਮਲ ਸਿੰਘ ਨਿੰਮਾ, ਸੁਰਿੰਦਰ ਸੇਠ, ਪਿੰਟੂ ਮਲਹੋਤਰਾ, ਅਮਨਦੀਪ ਸਿੰਘ ਮਲਹੋਤਰਾ, ਅਮਿਤ ਅਰੋੜਾ, ਹੀਰਾ ਲਾਲ (ਬਰਤਨ ਵਾਲੇ) ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।