6 ਫਰਵਰੀ ਤੋਂ ਹਰੇਕ ਸਬ ਡਵੀਜਨ ਵਿੱਚ ਲੱਗਣਗੇ ‘ਸਰਕਾਰ ਆਪ ਕੇ ਦੁਆਰ’ ਦੇ ਵਿਸ਼ੇਸ਼ ਕੈਂਪ –ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035631
Total views : 131886

ਹਰੇਕ ਦਿਨ ਜਿਲ੍ਹੇ ਵਿਚ 24 ਸਥਾਨਾਂ ਉਤੇ ਲੱਗਣਗੇ ਕੈਂਪ
ਅੰਮ੍ਰਿਤਸਰ, 4 ਫਰਵਰੀ – ( ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਵਲੋਂ 6 ਫਰਵਰੀ ਤੋਂ ਜ਼ਿਲ੍ਹੇ ਵਿਚ ‘ਆਪ ਦੀ ਸਰਕਾਰ-ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਲੱਗਣ ਵਾਲੇ ਕੈਂਪਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿਚ ਲੋਕਾਂ ਨੂੰ 43 ਨਾਗਰਿਕ ਸੇਵਾਵਾਂ ਮੌਕੇ ’ਤੇ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਦਿਨ ਜਿਲ੍ਹੇ ਦੀਆਂ 6 ਸਬ ਡਵੀਜ਼ਨਾਂ ਵਿਚ 24 ਸਥਾਨਾਂ ਉਤੇ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕੈਂਪ ਵਿਚ ਮੌਜੂਦ ਰਹਿ ਕੇ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਉਣਗੇ। ਉਨਾਂ ਸਪੱਸ਼ਟ ਕੀਤਾ ਕਿ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ-ਆਪਣੇ ਖੇਤਰਾਂ ਵਿਚ ’ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦੀ ਲੋੜੀਂਦੀ ਤਿਆਰੀ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਲੈਂਦਿਆਂ ਲੋੜੀਂਦੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ 43 ਨਾਗਰਿਕ ਸੇਵਾਵਾਂ ਤੋਂ ਇਲਾਵਾ ਕੈਂਪ ਵਿੱਚ ਸਰਪੰਚ ਪਟਵਾਰੀ, ਨੰਬਰਦਾਰ, ਸੀ.ਡੀ.ਪੀ.ਓ., ਪੀ.ਐਸ.ਪੀ.ਸੀ.ਐਲ., ਸਬੰਧਤ ਐਸ.ਐਚ.ਓ., ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਨੁਮਾਇੰਦੇ ਵੀ ਬੈਠਣਗੇ ਅਤੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਸ ਦਾ ਨਿਪਟਾਰਾ ਕਰਨਗੇ। ਉਨਾਂ ਦੱਸਿਆ ਕਿ ਸਭ ਡਵੀਜਨਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਐਸ.ਡੀ.ਐਮ. ਵਲੋਂ ਪਿੰਡਾ ਅਤੇ ਵਾਰਡਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਹੋਰ ਅਧਿਕਾਰੀ ਕਰਨਗੇ। ਸ੍ਰੀ ਥੋਰੀ ਨੇ ਦੱਸਿਆ ਕਿ ਪਹਿਲੇ ਦਿਨ 6 ਫਰਵਰੀ ਨੂੰ ਅਜਨਾਲਾ ਤਹਿਸੀਲ ਦੇ ਸੂਫੀਆਂ, ਡਿਆਲ ਭੱਟੀ, ਗੱਗੋਮਾਹਲ, ਦੂਜੇਵਾਲ ਵਿਖੇ ਕੈੋਂਪ ਲੱਗਣਗੇ। ਇਸੇ ਤਰਾਂ ਅੰਮ੍ਰਿਤਸਰ 2 ਤਹਿਸੀਲ ਵਿਚ ਰੱਖ ਸ਼ਿਕਾਰ ਗਾਹ, ਨੰਗਲੀ, ਮੁਰਾਦਪੁਰਾ ਤੇ ਨੌਸ਼ਿਹਰਾ ਵਿਖੇ, ਮਜੀਠਾ ਤਹਿਸੀਲ ਦੇ ਪਿੰਡ ਮੱਦੀਪੁਰ, ਕੋਟਲਾ ਗੁਜ਼ਰਾਂ, ਦਾਦੂਪੁਰਾ ਇਨਾਇਤਪੁਰਾ, ਗੱਲੋਵਾਲੀ ਕੁਲੀਆਂ, ਲੋਪੋਕੇ ਤਹਿਸੀਲ ਵਿਚ ਮੁਗਲਾਨੀ ਕੋਟ, ਸੈਦੋਪੁਰ, ਝੰਝੋਟੀ, ਰਾਜਾਸਾਂਸੀ , ਜੰਡਿਆਲਾ ਗੁਰੂ ਤਹਿਸੀਲ, ਭਰਾੜੀਵਾਲ, ਮੂਲੇਚੱਕ ਵਿਖੇ ਵਿਸ਼ੇਸ ਤੌਰ ਉਤੇ ਇਹ ਕੈਂਪ ਲਗਾਏ ਜਾਣਗੇ।
ਕੈਪਸ਼ਨ- ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨਾਗਰਿਕ ਸੇਵਾਵਾਂ ਅਤੇ ’ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਲੱਗਣ ਵਾਲੇ ਕੈਂਪਾਂ ਬਾਰੇ ਮੀਟਿੰਗ ਕਰਦੇ ਹੋਏ।