Total views : 131857
ਮਾਮਲਾ – ਲਖੀਮਪੁਰੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਰੇਲਾਂ ਦਾ ਚੱਕਾ ਜਾਮ
ਅੰਮ੍ਰਿਤਸਰ, 03 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਸੰਯੁਕਤ ਕਿਸਾਨ ਮੋਰਚਾ (SKM) ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ(KMM) ਵੱਲੋਂ ਦਿੱਤੀ ਕਾਲ ਤੇ 3 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੀ ਕਾਲ ਤੇ BKU ਏਕਤਾ ਸਿੱਧੂਪੁਰ ਦੇ ਜਿਲ੍ਹਾਂ ਅਮ੍ਰਿਤਸਰ ਦੇ ਜਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ, ਜਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ ਦੀ ਅਗਵਾਈ ਹੇਠ ਬਲਾਕ ਜੰਡਿਆਲਾ ਗੁਰੂ ਪ੍ਰਧਾਨ ਦਲਜੀਤ ਸਿੰਘ ਖਾਲਸਾ, ਬਲਾਕ ਚੋਗਾਵਾਂ ਪ੍ਰਧਾਨ ਸੁਖਵਿੰਦਰ ਸਿੰਘ ਕਲੇਰ, ਬਲਾਕ ਅਜਨਾਲਾ ਪ੍ਰਧਾਨ ਸਰਵਣ ਸਿੰਘ ਗੱਗੋ ਮਾਹਲ ਦੀ ਪ੍ਰਧਾਨਗੀ ਹੇਠ ਮਾਨਾਵਾਲਾ ਰੇਲਵੇ ਟਰੈਕ ਜਾਮ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਤਨਾਮ ਸਿੰਘ ਧਾਰੜ, ਹਰਮੀਤ ਸਿੰਘ ਧੀਰੇਕੋਟ ਨੇ ਕਿਹਾ ਕਿ ਅੱਜ ਮਾਨਾਂਵਾਲਾ ਰੇਲਵੇ ਟਰੈਕ ਸੈਂਕੜੇ ਕਿਸਾਨਾਂ – ਮਜ਼ਦੂਰਾਂ ਅਤੇ ਬੀਬੀਆਂ – ਭੈਣਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚਕੇ ਰੇਲ ਰੋਕੋ ਮੋਰਚੇ ਨੂੰ ਸਫਲ ਬਣਾਇਆ ਗਿਆ, ਤੇ ਆਪਣੀਆਂ ਹੱਕੀ ਮੰਗਾਂ ਭਾਰਤ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਈ ਗਈ।
ਕਿਸਾਨ ਆਗੂ ਅਮੋਲਕ ਸਿੰਘ ਨਰੈਣਗੜ੍ਹ ਨੇ ਕਿਹਾ ਕਿ ਅੱਜ 3 ਅਕਤੂਬਰ 2024 ਨੂੰ ਅੱਜ ਪੂਰੇ 3 ਸਾਲ ਬੀਤ ਜਾਣ ਦੇ ਬਾਵਜੂਦ ਲਖੀਮਪੁਰੀ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਿਆ। ਕੇਂਦਰ ਦੀ ਮੋਦੀ ਸਰਕਾਰ ਹੁਣ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀ ਰਹੀ।
ਕਿਸਾਨ ਆਗੂਆਂ ਕਿਹਾ ਕਿ ਅੱਜ ਲਖੀਮਪੁਰ ਖੀਰੀ ਦੇ ਇਨਸਾਫ, MSP ਦੀ ਕਾਨੂੰਨੀ ਗਰੰਟੀ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਨਸ਼ੇ ਦਾ ਮੁੱਦਾ, ਕਿਸਾਨ ਅੰਦੋਲਨ -1 ਦੇ ਹੋਏ ਕੇਸ ਰੱਦ ਕਰਵਾਉਣ, ਸ਼ਹੀਦ ਕਿਸਾਨਾਂ, ਮਜ਼ਦੂਰਾਂ ਨੂੰ ਬਣਦਾ ਮੁਆਵਜਾ ਆਦਿ ਮੰਗਾਂ ਨੂੰ ਲੈਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਆਗੂ ਬਲਬੀਰ ਸਿੰਘ ਬੋਪਾਰਾਏ, ਸੁਖਦੇਵ ਸਿੰਘ ਚੈਨਪੁਰ, ਅਰਸ਼ਦੀਪ ਸਿੰਘ ਚੈਨਪੁਰ, ਮਨਦੀਪ ਸਿੰਘ ਬੋਪਾਰਾਏ ਖੁਰਦ, ਦਿਲਬਾਗ ਸਿੰਘ, ਜੋਬਨਜੀਤ ਸਿੰਘ, ਰਣਜੀਤ ਸਿੰਘ ਰਾਣਾ, ਸਲਵਿੰਦਰ ਸਿੰਘ, ਸੁਖਰੂਪ ਸਿੰਘ ਧਾਰੜ, ਬਲਵਿੰਦਰ ਸਿੰਘ ਬਿੰਦਾ, ਬਲਵਿੰਦਰ ਸਿੰਘ ਕੰਗ, ਬਾਪੂ ਅਜੀਤ ਸਿੰਘ, ਨਿਰਮਲ ਸਿੰਘ ਨਿੰਮਾ, ਸੁਖਬੀਰ ਸਿੰਘ, ਬੀਬੀ ਸੁਖਵਿੰਦਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਚੱਕ ਕੜੇਖਾਂ, ਰਾਜ ਕੌਰ ਆਦਿ ਹਾਜ਼ਰ ਰਹੇ।