




Total views : 160051






Total views : 160051ਦਲ ਪੰਥ ਵੱਲੋ ਘੋੜ ਸਵਾਰੀ, ਨੇਜ਼ੇਬਾਜੀ ਦੇ ਜੌਹਰ ਵਿਖਾਏ ਜਾਣਗੇ-
ਜੰਡਿਆਲਾ ਗੁਰੂ, 10 ਫਰਵਰੀ-(ਸ਼ਿੰਦਾ ਲਾਹੌਰੀਆ)-ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁੱਖੀ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਜੱਥੇਦਾਰ ਬਾਬਾ ਨੋਧ ਸਿੰਘ ਜੀ ਸ਼ਹੀਦ ਜੀ ਦੀ ਪਵਿੱਤਰ ਯਾਦ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੇ 16ਵੇਂ ਮੁੱਖੀ ਸਿੰਘ ਸਾਹਿਬ ਜੱਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਆਨੰਦਪੁਰ ਸਾਹਿਬ ਜੀ ਦੇ ਯੋਗ ਪ੍ਰਬੰਧਾਂ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸਲਾਨਾ ਜੋੜ ਮੇਲਾ ਗੁਰਦਆਰਾ ਸਮਾਧਾ ਬਾਬਾ ਨੋਧ ਸਿੰਘ ਜੀ ਪਿੰਡ ਚੱਬਾ ਤਰਨ ਤਾਰਨ ਰੋਡ ਵਿਖੇ 18 ਫਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿੰਘ ਸਾਹਿਬ ਜੱਥੇਦਾਰ ਬਾਬਾ ਜੋਗਾ ਸਿੰਘ 16 ਵੇ ਮੁੱਖੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਨੇ ਦੱਸਿਆ ਕਿ 16 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ 18 ਫਰਵਰੀ ਨੂੰ ਭੋਗ ਪਾਏ ਜਾਣਗੇ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਅਤੇ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਨਗੇ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। 18 ਫਰਵਰੀ ਨੂੰ ਦੁਪਿਹਰ 12 ਵਜੇ ਗੱਤਕੇ ਮੁਕਾਬਲੇ ਉਪਰੰਤ ਦਲ ਪੰਥ ਵਲੋ ਘੋੜ ਸਵਾਰੀ ਤੇ ਨੇਜ਼ੇਬਾਜੀ ਦੇ ਜੌਹਰ ਵਿਖਾਏ ਜਾਣਗੇ ਅਤੇ 17 ਫਰਵਰੀ ਨੂੰ ਕਬੱਡੀ ਕੱਪ ਹੋਣਗੇ। ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ ।।







