Flash News
ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ- ਮੁੱਖ ਮੰਤਰੀ
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਨਰੇਸ਼ ਪਾਠਕ ਨੇ ਸੰਭਾਲਿਆ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਮੈਂਬਰ ਵਜੋਂ ਆਪਣਾ ਅਹੁਦਾ –

ਖ਼ਬਰ ਸ਼ੇਅਰ ਕਰੋ
043992
Total views : 149001

ਚੰਡੀਗੜ੍ਹ,  12 ਫਰਵਰੀ- (ਸਿਕੰਦਰ ਮਾਨ)- ਅੱਜ ਸ਼੍ਰੀ ਨਰੇਸ਼ ਪਾਠਕ ਸਾਬਕਾ ਜ਼ਿਲਾ ਪ੍ਰਧਾਨ ਦਿਹਾਤੀ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ (ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ) ਦੇ ਮੈਂਬਰ ਵਜੋਂ ਆਪਣਾ ਅਹੁਦਾ ਸੰਭਾਲਿਆ। ਜੰਡਿਆਲਾ ਗੁਰੂ ਦੇ ਇੱਕ ਸਧਾਰਣ ਅਤੇ ਸੰਸਕਾਰੀ ਪਰਿਵਾਰ ਵਿੱਚ ਪੈਦਾ ਹੋਏ ਨਰੇਸ਼ ਪਾਠਕ ਦੀ ਇਸ ਨਿਯੁਕਤੀ ਉੱਤੇ ਸਥਾਨਕ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੇ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਦੇ ਇਸ ਮਹਤੱਵਪੂਰਨ ਫ਼ੈਸਲੇ ਦੀ ਜਿੱਥੇ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਉੱਥੇ ਇਸ ਮੌਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਨਰੇਸ਼ ਪਾਠਕ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਦਿੱਤੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ਼ ਨਿਭਾਉਣਗੇ। ਪੰਜਾਬ ਵਣ ਭਵਨ ਮੋਹਾਲੀ ਪਹੁੰਚਣ ‘ਤੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਅਹੁਦਾ ਸੰਭਾਲਣ ਦੀ ਰਸਮ ਅਦਾ ਕੀਤੀ ਗਈ।

ਇਸ ਮੌਕੇ ਪਰਿਵਾਰਿਕ  ਮੈਂਬਰ, ਸੱਜਣਾ ਮਿੱਤਰਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਚੇਤਨ  ਸਿੰਘ ਜੋੜਮਾਜਰਾ, ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ,  ਜਸਬੀਰ ਸਿੰਘ ਸੁਰ ਸਿੰਘ ਡਾਇਰੈਕਟਰ ਪੀ ਐਸ ਪੀ ਸੀ ਐੱਲ, ਮੰਗਲ ਸਿੰਘ ਕਿਸ਼ਨਪੁਰੀ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ, ਰਾਜੇਸ਼ ਪਾਠਕ, ਮੁਕੇਸ਼ ਪਾਠਕ, ਵਿਸ਼ਾਲ ਪਾਠਕ, ਮੁਨੀਸ਼ ਪਾਠਕ, ਸਰਬਜੀਤ ਸ਼ਰਮਾ, ਮੇਜਰ ਸਿੰਘ, ਅਜੇ ਸ਼ਰਮਾ, ਗੁਲਸ਼ਨ ਸ਼ਰਮਾ, ਆਮਿਰ ਖ਼ਾਨ ਦੀਨੇਵਾਲ, ਹਰਪ੍ਰੀਤ ਸਿੰਘ, ਜਤਿਨ ਪਾਠਕ, ਗੁਰਪ੍ਰੀਤ ਕਟਾਰੀਆ, ਰਵਿੰਦਰਪਾਲ ਸਿੰਘ ਚੀਮਾ, ਰਾਜੀਵ ਖੇੜਾ ਅੰਮ੍ਰਿਤਸਰ, ਕਸ਼ਮੀਰ ਸਿੰਘ, ਰਾਜੇਸ਼ ਚਾਵਲਾ, ਅਜੇ ਗਾਂਧੀ, ਸੰਜੀਵ ਕੁਮਾਰ ਮਲਹੋਤਰਾ, ਹਰਭਜਨ ਸਿੰਘ ਉਚੇਚੇ ਤੌਰ ਤੇ ਪਹੁੰਚੇ। ਜਿੰਨਾਂ ਨਰੇਸ਼ ਪਾਠਕ ਨੂੰ ਹਾਰਦਿਕ ਵਧਾਈ ਦਿੱਤੀ।